June 19, 2026 9:25 pm

ਸਕੂਟਰ ਤੇ ਬੱਸ ਦੀ ਸਿੱਧੀ ਟੱਕਰ ‘ਚ ਸਕੂਟਰ ਸਵਾਰ ਦੀ ਮੌਤ

ਸ਼ਹੀਦ ਭਗਤ ਸਿੰਘ ਨਗਰ 3 ਸਤੰਬਰ (ਸਨਪ੍ਰੀਤ ਮਾਂਗਟ)-ਸ਼ਹੀਦੇ ਆਜਮ ਦੇ ਜੱਦੀ ਪਿੰਡ ਖਟਕੜ ਕਲਾਂ ਨੇੜੇ ਨਵਾਂਸ਼ਹਿਰ-ਬੰਗਾ ਮੁੱਖ ਮਾਰਗ ਤੇ ਸਕੂਟਰ ਤੇ ਬੱਸ ਦੀ ਸਿੱਧੀ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਕੇ ‘ਤੇ ਮੌਤ ਹੋਣ ਦਾ ਸਮਾਚਾਰ ਹੈ। ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੰਬਰ ਪੀਬੀ 32 ਬੀ 7084 ‘ਤੇ ਸਵਾਰ ਇੰਦਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਖਟਕੜ ਕਲਾਂ ਬੰਗਾ ਵਲੋਂ ਖਟਕੜ ਕਲਾਂ ਨੂੰ ਜਾ ਰਿਹਾ ਸੀ, ਜਦੋਂ ਉਹ ਪਿੰਡ ਨਜ਼ਦੀਕ ਪੁੱਜਾ ਤਾਂ ਅੱਗਿਓ ਆ ਰਹੀ ਬੱਸ ਨੰਬਰ ਪੀਬੀ 02 ਬੀਵੀ 9901 ਨਾਲ ਸਿੱਧੀ ਹੋ ਟੱਕਰ ਗਈ, ਟੱਕਰ ਇੰਨੀ ਜਬਰਦਸਤ ਸੀ ਕਿ ਸਕੂਟਰ ਸਮੇਤ ਉਕਤ ਮ੍ਰਿਤਕ ਇੰਦਰਜੀਤ ਸਿੰਘ ਦੇ ਚੀਥੜੇ ਉਡ ਗਏ ਅਤੇ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਬੱਸ ਡਰਾਇਵਰ ਵਿਰੁੱਧ ਅਗਲੇਰੀ ਕਾਰਵਾਈ ਆਰੰਭ ਦਿੱਤੀ। ਮੌਕੇ ਤੇ ਪੁੱਜੇ ਏ.ਐਸ.ਆਈ. ਜਗੀਰ ਸਿੰਘ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਮ੍ਰਿਤਕ ਇੰਦਰਜੀਤ ਸਿੰਘ ਦੇ ਸਰੀਰ ਦੇ ਟੁੱਕੜੇ ਦੂਰੋਂ ਦੂਰੋਂ ਇਕੱਠੇ ਕਰਨੇ ਪਏ। ਦੱਸਣਯੋਗ ਹੈ ਕਿ ਉਕਤ ਮ੍ਰਿਤਕ 3 ਦਿਨ ਪਹਿਲਾਂ ਦੁਬਈ ਤੋਂ ਪਰਤਿਆ ਸੀ। ਮ੍ਰਿਤਕ ਸ਼ਾਦੀ ਸੁਦਾ ਹੈ ਤੇ ਉਸ ਦਾ ਇਕ ਬੱਚਾ ਵੀ ਹੈ।

Send this to a friend