Skip to content
Independent perspectives. Global stories.
BREAKING

ਇਨਰਵੀਲ ਕਲੱਬ ਮਾਨਸਾ ਰੋਇਲ ਦਾ ਤਾਜਪੋਸ਼ੀ ਸਮਾਰੋਹ ਆਯੋਜਿਤ’

Share this story

image ਮਾਨਸਾ, 3 ਮਈ (ਰਮੇਸ਼ ਮਿੱਤਲ)- ਇਨਰਵੀਲ ਕਲੱਬ ਮਾਨਸਾ ਰੋਇਲ ਵੱਲੋਂ ਪ੍ਰਧਾਨ ਰੇਣੁ ਅੱਗਰਵਾਲ ਦੀ ਪ੍ਰਧਾਨਗੀ ਹੇਠ ਚਾਰਟਰ ਅਤੇ ਤਾਜਪੋਸ਼ੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਇਨਰਵੀਲ ਜ਼ਿਲ੍ਹਾ ਚੇਅਰਮੈਨ ਸ਼੍ਰੀਮਤੀ ਕਿਰਣ ਤਨੇਜਾ ਅਤੇ ਸਨਮਾਨਿਤ ਮਹਿਮਾਨ ਸਾਬਕਾ ਜ਼ਿਲ੍ਹਾ ਚੇਅਰਮੈਨ ਮੈਡਮ ਕੈਲਾਸ਼ ਗੁਪਤਾ ਅਤੇ ਜ਼ਿਲ੍ਹਾ ਆਈ.ਐੱਸ.ਓ., ਨੀਤਾ ਪੂਰੀ ਸਨ। ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਨੂੰ ਕਾਲਰ ਪਾਉਣ ਤੋਂ ਬਾਅਦ ਇਨਰਵੀਲ ਦੀ ਪ੍ਰਾਰਥਨਾ ਨਾਲ ਕੀਤੀ ਗਈ । ਪ੍ਰਧਾਨ ਰੇਣੁ ਅੱਗਰਵਾਲ ਨੇ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਨੂੰ ਜੀ ਆਇਆਂ ਕਿਹਾ । ਕਲੱਬ ਸੈਕਟਰੀ ਸੋਨੀਆ ਜਿੰਦਲ ਨੇ ਕਲੱਬ ਦੀ ਰਿਪੋਟਰ ਪੇਸ਼ ਕਰਦਿਆਂ ਕਲੱਬ ਵੱਲੋਂ ਕੀਤੇ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਲੱਬ ਵੱਲੋਂ ਮੈਡੀਕਲ ਚੈਕਅੱਪ ਕੈਂਪ, ਦੰਦਾਂ ਦਾ ਚੈਕਅੱਪ ਕੈਂਪ, ਪੋਲਿਓ ਕੈਂਪ, ਗਰੀਬ ਲੋਕਾਂ ਅਤੇ ਸਕੁੂਲੀ ਵਿਦਿਆਰਥੀਆਂ ਦੀ ਲੋੜੀਂਦੀ ਸਹਾਇਤਾ ਆਦਿ ਪ੍ਰੋਜੈਕਟ ਕੀਤੇ ਗਏ । ਮੰਜੂ ਜਿੰਦਲ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ। ਕਲੱਬ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸ਼ਿਵਾਨੀ ਗੋਇਲ ਨੇ ਬਾਖੂਬੀ ਨਿਭਾਈ। ਇਸ ਮੌਕੇ ਕਲੱਬ ਮੈਂਬਰ, ਅਨੀਤਾ ਗੋਇਲ,  ਰੇਣੁਕਾ ਅਰੋੜਾ, ਮੀਨੂੰ ਗਰਗ, ਮੰਜੂ ਜਿੰਦਲ, ਸੋਨੀਆ ਜਿੰਦਲ, ਸਨੇਹ ਬਾਂਸਲ, ਊਸ਼ਾ ਗਰਗ, ਪਰਾਚੀ ਗਰਗ, ਅਨੂੰ ਜਿੰਦਲ, ਨੀਰੂ ਤਾਇਲ ਅਤੇ ਸਲੋਨੀ ਗਰਗ ਆਦਿ ਹਾਜ਼ਰ ਸਨ।

WRITTEN BY