ਜੰਮੂ-ਕਸ਼ਮੀਰ- ਸੂਬੇ ਦੇ ਪੁੰਛ ਜ਼ਿਲੇ ‘ਚ ਐਲ.ਓ.ਸੀ. ‘ਤੇ ਹਰਕਤ ਨੂੰ ਦੇਖ ਭਾਰਤੀ ਸੈਨੀਕਾਂ ਨੇ ਗੋਲੀਬਾਰੀ ਕੀਤੀ। ਉੱਤਰੀ ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਫਾਇਰਿੰਗ ਨੂੰ ਅਣਪਛਾਤੇ ਅਤੇ ਸ਼ੱਕੀ ਵਿਅਕਤੀਆਂ ਦੀ ਆਵਾਜਾਈ ਦੀ ਜਾਂਚ ਕਰਨ ਲਈ ਸ਼ੁਰੂ ਕੀਤੀ ਸੀ। ਸੀਮਾ ‘ਤੇ ਘੁਸਪੈਠ ਕੀਤੀ ਜਾ ਰਹੀ ਹੈ ਜਿਸਨੂੰ ਦੇਖਦੇ ਹੋਏ ਇਹ ਅਹਿਮ ਕਦਮ ਚੁੱਕਿਆ ਗਿਆ ਹੈ।ਇਸ ਤੋਂ ਪਹਿਲਾਂ ਫੌਜ ਦੇ ਅਧਿਕਾਰੀ ਨੇ ਕਿਹਾ ਕਿ ਇਸ ਖੇਤਰ ‘ਚ ਜੰਗਬੰਦੀ ਦੇ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਅਤੇ ਇਸ ਦੇ ਬਾਰੇ ਉਨ੍ਹਾਂ ਤੋਂ ਜਾਣਕਾਰੀ ਮੰਗੀ ਜਾ ਰਹੀ ਹੈ।
ਸੀਮਾ ’ਤੇ ਸ਼ੱਕੀ ਹਰਕਤਾਂ, ਭਾਰਤੀ ਫੌਜ ਨੇ ਕੀਤੀ ਗੋਲੀਬਾਰੀ



