Skip to content
Independent perspectives. Global stories.
BREAKING

5 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਭਦੌੜ ਪੁਲਿਸ ਵੱਲੋਂ ਇੱਕ ਵਿਆਕਤੀ ਕਾਬੂ

Share this story

image ਤਪਾ ਮੰਡੀ/ਭਦੌੜ, 1 ਮਈ (ਧਰਮਿੰਦਰ ਸਿੰਘ ਧਾਲੀਵਾਲ, ਯੋਗੇਸ਼ ਸ਼ਰਮਾ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਹਰਪ੍ਰੀਤ ਸਿੰਘ ਸਿੱਧੂ 9ਫਸ਼ ਮੁਖੀ ਸਪੈਸ਼ਲ ਟਾਸਕ ਫੋਰਸ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਆਦੇਸਾਂ ਦੀ ਪਾਲਣਾ ਹਿੱਤ ਜ਼ਿਲ੍ਹਾ ਬਰਨਾਲਾ ਦੇ ਐਸ.ਐਸ.ਪੀ ਬਰਨਾਲਾ ਦੇ ਦਿਸ਼ਾ ਨਿਰਦੇਸ਼ਾ ਤੇ ਚੱਲਦਿਆਨਸ਼ਾ ਵੇਚਣ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਡੀ.ਐਸ.ਪੀ. ਤਪਾ ਅਗਵਾਈ ਹੇਠ ਅਤੇ ਥਾਣਾ ਮੁੱਖੀ ਭਦੌੜ ਐਸ.ਆਈ ਕਮਲਜੀਤ ਸਿੰਘ ਦੀ ਨਿਗਰਾਨੀ ਵਿੱਚ ਏ.ਐਸ.ਆਈ ਬਲਵਿੰਦਰ ਸਿੰਘ ਨੇ ਆਪਣੇ ਪੁਲੀਸ ਮੁਲਾਜ਼ਮਾਂ ਸਮੇਤ ਦੌਰਾਨੇ ਗਸਤ ਉਸ ਸਮੇ ਵੱਡੀ ਸਫ਼ਲਤਾ ਹਾਸਲ ਹੋਈ ਜਦੋ ਸੱਕ ਦੇ ਅਧਾਰ ਤੇ ਇੱਕ ਵਿਆਕਤੀ ਨੂੰ ਰੋਕਕੇ ਉਸਦੀ ਤਲਾਸੀ ਲਈ ਤਾਂ ਉਸ ਕੋਲੋਂ 5 ਗ੍ਰਾਮ ਚਿੱਟਾ ਪ੍ਰਾਪਤ ਹੋਇਆ। ਇਸ ਕੇਸ ਦੀ ਪੇਰਵੀ ਕਰ ਰਹੇ ਏ.ਐਸ.ਆਈ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਬਿਤੀ ਦਿਨੀ ਮੈ ਆਪਣੇ ਪੁਲੀਸ ਮੁਲਾਜਮਾ ਨਾਲ ਭਦੌੜ-ਬਾਜਾਖਾਨਾ ਮੇਨ ਰੋਡ ਨੇੜੇ ਮੀਰੀ ਪੀਰੀ ਖਾਲਸਾ ਕਾਲਜ ਦੇ ਨਜਦੀਕ ਗਸਤ ਕਰ ਰਿਹਾ ਸੀ ਤਾਂ ਇੱਕ ਸੀ.ਟੀ.-100 ਮੌਟਰਸਾਇਕਲ ਸਵਾਰ ਬਾਜਾਖਾਨਾ ਰੋਡ ਤੋਂ ਆਇਆ ਤਾਂ ਅਸੀ ਵੇਖਿਆ ਕਿ ਉਸਦੇ ਮੌਟਰਸਾਇਕਲ ਤੇ ਕੋਈ ਵੀ ਨੰਬਰ ਨਹੀ ਸੀ ਨਾਕੇ ਤੇ ਰੋਕਣ ਤੇ ਉਹ ਘਬਰਾ ਗਿਆ ਜਦੋ ਉਸਦੀ ਤਲਾਸੀ ਲਈ ਤਾਂ ਉਸ ਕੋਲੋ 5 ਗ੍ਰਾਮ ਚਿੱਟਾ ਨਸੀਲਾ ਪਾਉਡਰ ਬਰਾਮਦ ਹੋਇਆ। ਉਹਨਾ ਦੱਸਿਆ ਕਿ ਇਸ ਵਿਆਕਤੀ ਦੀ ਪਹਿਚਾਨ ਬਲਵੰਤ ਸਿੰਘ ਉਰਫ ਪਿੰਕੀ ਪੁੱਤਰ ਛੋਟਾ ਸਿੰਘ ਵਾੀ ਭਦੌੜ ਵਜੋਂ ਹੋਈ। ਥਾਣਾ ਮੁੱਖੀ ਭਦੌੜ ਐਸ.ਆਈ ਕਮਲਜੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਧੰਦੇ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੌਕੇ ਕਾਂਸਟੇਵਲ ਸੁਖਰਾਜ ਸਿੰਘ ਅਤੇ ਨਿਰਮਲ ਸਿੰਘ ਹਾਜ਼ਰ ਸਨ।

WRITTEN BY