ਚੰਡੀਗੜ੍ਹ, 3 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਰਾਜ ਦੇ ਸਮੂਹ ਸਕੂਲ ਸੈਸ਼ਨ 2013-14 ਦੀਆਂ ਨੌਵੀਂ ਤੋਂ ਗਿਆਰਵੀਂ ਸ੍ਰ੍ਰੇਣੀ ਤੱਕ ਆਨ ਲਾਈਨ ਰਜਿਸਟ੍ਰੇਸ਼ਨ/ਕੰਟੀਨੀਊਏਸ਼ਨ ਰਿਟਰਨਾਂ ਭਰਨ ਸਮੇਂ ਜੇਕਰ ਕੋਈ ਤਰੁੱਟੀ ਰਹਿ ਜਾਂਦੀ ਹੈ ਤਾਂ 20-9-2013 ਤੱਕ ਸਕੂਲ ਆਪਣੀ ਪੱਧਰ ਤੇ ਬਿਨਾਂ ਫੀਸ ਤੋਂ ਆਨਲਾਈਨ ਸੋਧ ਕਰ ਸਕਦੇ ਹਨ । ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸਤੋਂ ਬਾਅਦ ਸੋਧ ਸਬੰਧੀ ਪ੍ਰੋਫਾਰਮੇ, ਜੋ ਬੋਰਡ ਦੀ ਵੈਬਸਾਈਟ wwwpseb.ac.in/Registration section ‘ਤੇ ਉਪਲੱਬਧ ਹਨ, ਭਰ ਕੇ ਸੋਧ ਸਬੰਧੀ ਰਿਕਾਰਡ ਦਿਖਾਉਣ ਉਪਰੰਤ 100/-ਰੁਪਏ ਪ੍ਰਤੀ ਗਲਤੀ ਦੀ ਫੀਸ ਸਮੇਤ ਬੋਰਡ ਦੇ ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾਣ। ਡਾਕ ਰਾਹੀਂ ਪ੍ਰਾਪਤ ਹੋਣ ਵਾਲੇ ਤਰੁੱਟੀ ਪ੍ਰੋਫਾਰਮੇ ਸਵੀਕਾਰ ਨਹੀਂ ਕੀਤੇ ਜਾਣਗੇ।ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਹਰਵੀਂਂ ਸ਼੍ਰੇਣੀਆਂ ਵਿਚ ਦਾਖਲਾ ਲੈਣ ਲਈ 1000/-ਰੁਪਏ ਲੇਟ ਫੀਸ ਸਹਿਤ 10 ਸਤੰਬਰ, 2013 ਤੱਕ ਦਾ ਵਾਧਾ ਕੀਤਾ ਗਿਆ ਹੈ।ਕੰਟੀਨੀਊਏਸ਼ਨ ਰਜਿਸਟ੍ਰੇਸ਼ਨ ਲਈ ਐਮ-3/ਟੀ-3 ਫਾਰਮ ਭਰਨਾ ਲਾਜ਼ਮੀ ਹੋਵੇਗਾ।