Skip to content
Independent perspectives. Global stories.
BREAKING

ਸਤਨਾਮਪੁਰਾ ਪੁਲਿਸ ਦੀ ਮੁਸਤੈਦੀ ਨਾਲ 15 ਕਿਲੋ ਡੋਡਾ ਚੂਰਾ ਪੋਸਤ ਬਰਾਮਦ

Share this story

image ਫਗਵਾੜਾ, 27 ਅਪ੍ਰੈਲ (ਪਰਵਿੰਦਰ ਜੀਤ ਸਿੰਘ)- ਸ਼੍ਰੀ ਸੰਦੀਪ ਕੁਮਾਰ ਸ਼ਰਮਾ ਐਸ ਐਸ ਪੀ ਕਪੂਰਥਲਾ ਵੱਲੋ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸਤਨਾਮਪੁਰਾ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਦ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਕੋਟਰਾਣੀ ਪੁਲੀ ਤੇ ਨਾਕਾ ਲਗਾ ਕੇ ਇੱਕ ਟਰੱਕ ਦੀ ਚੈਕਿੰਗ ਦੋਰਾਨ ਇੱਕ ਬੋਰੇ ਚੋਂ 15 ਕਿਲੋਂ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਹੈ। ਸ਼੍ਰੀ ਭਰਤ ਮਸੀਹ ਇੰਸਪੈਕਟਰ ਸਤਨਾਮਪੁਰਾ ਥਾਣਾ ਨੇ ਦੱਸਿਆ ਕਿ ਚੰਦਰ ਪ੍ਰਕਾਸ਼ ਪੁੱਤਰ ਮਾਗੇ ਲਾਲ ਵਾਸੀ ਲਸੋਲੜਿਆ ਥਾਣਾ ਨਾਲਖੇੜਾ ਆਗਰ ਮਾਲਵਾ ਮੱਧ ਪ੍ਰਦੇਸ਼ ਜੋ ਟਰੱਕ ਨੰਬਰ ਐਮ.ਪੀ. 09-ਐੱਚ.ਜੀ.-4234 ਵਿੱਚ ਉਕਤ ਸਮਾਨ ਰੱਖ ਕੇ ਫਗਵਾੜਾ ਸਾਈਡ ਤੋਂ  ਵੇਚਣ ਆ ਰਿਹਾ ਸੀ ਜਿਸ ਨੂੰ ਕਾਬੂ ਕਰ ਲਿਆ ਗਿਆ ਹੈ। ਟਰੱਕ ਦਾ ਕੋਈ ਕਾਗਜ਼ ਨਾ ਹੋਣ ਕਾਰਨ ਹਜੇ ਟਰੱਕ ਦੇ ਮਾਲਕਾਂ ਦਾ ਕੁੱਝ ਪਤਾ ਨਹੀਂ ਲਗ ਸਕਿਆ ਅਤੇ ਉਕਤ ਵਿਅਕਤੀ ਖਿਲਾਫ਼ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਪਾਸੋ ਪੁੱਛ ਗਿੱਛ ਜਾਰੀ ਹੈ।

WRITTEN BY