Skip to content
Independent perspectives. Global stories.
BREAKING

ਕਿਸੇ ਵੀ ਮੁਲਾਜ਼ਿਮ ਨਾਲ ਧੱਕਾ ਨਹੀਂ ਕੀਤਾ ਜਾਵੇਗਾ ਬਰਦਾਸ਼ਤ : ਪ੍ਰਧਾਨ ਟੋਨਾ

Share this story

image ਅੰਮ੍ਰਿਤਸਰ, 27 ਅਪ੍ਰੈਲ (ਸੁਨੀਲ ਗੁਪਤਾ)- ਅੱਜ ਅੰਮ੍ਰਿਤਸਰ ਸ਼ਹਿਰ ਦੇ ਅਧੀਨ ਆਉਂਦੇ ਕਾਰਪੋਰਾਸ਼ਨ ਦਫਤਰ ਦੇ  ਜੋਨ ਨੋ. 3 ਦੇ ਜੇ.ਈ  ਵਿਕਰਮ ਕੁਮਾਰ ਕੋਲ ਨਜ਼ਦੀਕ ਇਲਾਕਾ ਨਿਵਾਸੀ ਵਾਰਡ ਨ. 41 , 42 , 43 , 44 , 58, 59 ,   ਦੇ  ਵਿਚ ਆ ਰਹੀਆਂ  ਸੀਵਰੇਜ਼ ਪ੍ਰਣਾਲੀ ਅਤੇ ਲੋਕ ਨੂੰ ਮਿਲ  ਰਹੇ ਦੂਸ਼ਿਤ ਜੱਲ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਉਨ੍ਹਾਂ ਨਾਲ ਮਜੂਦ ਏਕਸ ਕੌਂਸਲਰ ਕਾਲੇ ਸ਼ਾਹ ਅਤੇ ਮਿਉਂਸਿਪਲ ਕਾਰਪੋਰਾਸ਼ਨ ਦੇ ਪ੍ਰਧਾਨ ਸੁਰਿੰਦਰ ਟੋਨਾ ਵੱਲੋਂ ਉਨ੍ਹਾਂ ਨਾਲ ਗੱਲ ਬਾਤ ਕਰਦਿਆਂ ਦਸਿਆ ਗਿਆ ਕਿ ਬੀਤੇ ਦਿਨੀ ਇਲਾਕੇ ਦੇ ਸਮੂਹ ਐਮ .ਐਲ .ਏ ਅਤੇ ਨਗਰ ਕਮਿਸ਼ਨਰ  ਵੱਲੋਂ ਮੀਟਿੰਗ ਕਰਦੇ ਹੋਏ ਦਸਿਆ ਗਿਆ ਹੈ ਸੀ  ਕਿ ਕਿਸੇ ਵੀ ਮੁਲਾਜ਼ਿਮ ਚਾਹੇ ਓਹ ਕਚਾ ਹੈ ਆ ਉਹ ਪੱਕਾ ਹੈ ਚਾਹੇ ਜਾ ਫਰ ਉਹ ਮੁਹੱਲਾ ਸੁਧਾਰ ਕਮੇਟੀ ਨਾਲ ਸਮਬੰਦ ਰੱਖਦਾ ਹੈ ਉਹ ਕਿਸੇ ਵੀ ਇਲਾਕੇ ਦੇ ਕੌਂਸਲਰ ਦਾ ਨਿਜ਼ੀ ਕੰਮ ਨਹੀਂ ਕਰਨਗੇ ਅਤੇ ਆਪਣੇ ਆਪਣੇ ਅਧੀਨ ਪੈਂਦੇ ਆਪਣੇ ਜੋਨਾ ਵਿਚ ਆਪਣੀ ਹਾਜ਼ਰੀ ਯਕੀਨੀ ਕਰਵਾਕੇ ਕਾਰਪੋਰਾਸ਼ਨ ਦੇ ਕੰਮ ਹੀ ਕਰਨਗੇ ਅਤੇ ਨਾਲ ਹੀ  ਪ੍ਰਧਾਨ ਟੋਨਾ ਵੱਲੋਂ  ਕਿਹਾ  ਗਿਆ ਕਿ ਕਿਸੇ ਵੀ ਮੁਲਾਜ਼ਿਮ ਦਾ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕੁਝ ਚੰਦ ਕੋਂਸਲਰ ਜੋਕਿ ਇਨ੍ਹਾਂ ਮੁਲਾਜ਼ਿਮਾ ਕੋਲੋਂ ਆਪਣੇ ਨਿਜ਼ੀ ਕੰਮ ਕਰਵਾਉਂਦੇ ਹਨ ਜੋਕਿ ਨਾ ਬਰਦਾਸ਼ਤ ਕਰਨ ਯੋਗ ਹੈ ਇਸ ਗੱਲ ਦੀ ਪੁਸ਼ਟੀ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਵਿਚ ਵੀ ਕੀਤੀ ਗਈ ਸੀ  ਇਸਦੇ ਨਾਲ ਹੀ ਵਿਕਰਮ ਕੁਮਾਰ  ਜੇ .ਈ  ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ  ਦਸਿਆ ਹੈ ਕਿ ਮੇਨੂ ਕੁਝ ਸਮਾਂ ਹੀ ਹੋਇਆ ਹੈ ਇਸ ਜੋਨ ਵਿਚ  ਆਇਆ ਮੈਂ ਇਲਾਕੇ ਵਿਚ ਆ ਰਹੀਆਂ ਸਾਰੀਆਂ ਮੁਸ਼ਕਿਲ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ  ਅਤੇ  ਸਫਾਈ ਵਿਵਸਥਾ ਅਤੇ ਸੀਵਰੇਜ਼ ਪ੍ਰਣਾਲੀ ਨੂੰ ਪਹਿਲ ਦੇ ਅਧਾਰ ਤੇ ਠੀਕ ਕੀਤਾ ਜਾਵੇਗਾ ਇਸ ਮੌਕੇ ਤੇ ਚੇਅਰਮੈਨ ਸੁਰਿੰਦਰ ਸਿੰਘ ਟੋਨਾ ਅਤੇ 42  ਵਾਰਡ ਦੇ ਏਕਸ ਕੌਂਸਲਰ ਅਸ਼ਵਨੀ ਕੁਮਾਰ ਕਾਲੇ ਸ਼ਾਹ , ਮਿਉਂਸਿਪਲ ਕਾਰਪੋਰਾਸ਼ਨ ਵਰਕਰ ਯੂਨੀਅਨ ਦੇ ਮੇਂਬਰ ਇਸ ਮੌਕੇ ਤੇ ਮੌਜੂਦ ਸਨ।

WRITTEN BY