ਬਠਿੰਡਾ, 31 ਅਗਸਤ(ਅਵਤਾਰ ਸਿੰਘ/ਵੀਰ ਸਿੰਘ ਕਾਲਾ)-ਅਮਰਜੀਤ ਸਿੰਘ ਕਪਤਾਨ ਪੁਲਿਸ (ਡਿਟੈਕਟਿਵ) ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਵਚਰਨ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜੇਰ ਨਿਗਰਾਨੀ ਰਣਜੀਤ ਸਿੰਘ ਪੀ ਪੀ ਸੀ ਉਪ ਕਪਤਾਨ ਪੁਲਿਸ (ਡਿਟੈਕਟਿਵ) ਅਤੇ ਐਸ.ਆਈ ਜਗਦੀਸ਼ ਸ਼ਰਮਾ ਇੰਚਾਰਜ ਸੀ.ਆਈ.ਏ ਸਟਾਫ ਬਠਿੰਡਾ ਦੇ ਦਿਸ਼ਾ ਨਿਰਦੇਸ਼ ਤੇ ਏ.ਐਸ.ਆਈ ਗੁਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਬਠਿੰਡਾ ਨੂੰ ਗੁਪਤ ਸੂਚਨਾ ਮਿਲੀ ਕਿ ਸੰਦੀਪ ਪਾਲ ਸਿੰਘ ਉਰਫ ਭੁੱਲਰ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਰਾਮਸਰਾਂ, ਲਖਵੰਤ ਸਿੰਘ ਉਰਫ ਰੋਮੀ ਪੁੱਤਰ ਕਰਮ ਸਿੰੰਘ, ਸਿਮਰਜੀਤ ਸਿੰਘ ਉਰਫ ਸਿਮਰਾ ਪੁੱਤਰ ਸੁੱਖਪਾਲ ਸਿੰਘ ਵਾਸੀਆਨ ਵਾਰਡ ਨੰ:11 ਰਾਮਾਂ ਮੰਡੀ ਤੇ ਬੂਟਾ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਮਾਨਸਾ ਕਲਾਂ ਨੇ ਰਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ ਜੋ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਮੋਟਰਸਾਇਕਲ ਚੋਰੀ ਕਰਕੇ ਉਨ੍ਹਾਂ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਅੱਗੇ ਭੋਲੇ-ਭਾਲੇ ਲੋਕਾਂ ਨੂੰ ਵੇਚਦੇ ਹਨ ਤੇ ਲਖਵੰਤ ਸਿੰਘ ਉਰਫ ਰੋਮੀ ਤੇ ਸਿਮਰਜੀਤ ਸਿੰਘ ਉਰਫ ਸਿਮਰਾ ਉਕਤਾਨ ਰਾਮਾਂ ਮੰਡੀ ਤੇ ਤਲਵੰਡੀ ਸਾਬੋ ਦੇ ਆਸ-ਪਾਸ ਦੇ ਪਿੰਡਾਂ ਵਿੱਚ ਲੱਗੇ ਟਰਾਂਸਫਾਰਮਾਂ ਵਿੱਚੋਂ ਤਾਂਬਾ ਚੋਰੀ ਕਰਦੇ ਹਨ ਤੇ ਚੋਰੀ ਕੀਤਾ ਤਾਂਬਾ ਕਬਾੜੀਆਂ ਨੂੰ ਵੇਚ ਦਿੰਦੇ ਹਨ ਜੋ ਸੰਦੀਪ ਪਾਲ ਸਿੰਘ ਉਰਫ ਭੁੱਲਰ, ਲਖਵੰਤ ਸਿੰਘ ਉਰਫ ਰੋਮੀ ਤੇ ਸਿਮਰਜੀਤ ਸਿੰਘ ਉਰਫ ਸਿਮਰਾ ਚੋਰੀ ਦੇ ਮੋਟਰਸਾਇਕਲ ਨੰਬਰੀ ਪੀ ਬੀ 03 ਯੂ 8423 ਪਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਰਾਮਾਂ ਮੰਡੀ ਦੇ ਆਸ-ਪਾਸ ਘੁੰਮ ਰਹੇ ਹਨ

ਜਿਸ ਤੇ ਏ.ਐਸ.ਆਈ. ਗਰਿੰਦਰ ਸਿੰਘ ਨੇ ਮੁਕੱਦਮਾ ਨੰ:-145 ਮਿਤੀ: 30-08-2013 ਅ/ਧ:-379, 411, 420, 467, 468, 471, 473 ਆਈ ਪੀ ਐਸ ਥਾਣਾ ਰਾਮਾਂ ਮੰਡੀ ਵਿਖੇ ਦਰਜ਼ ਕਰਾ ਕੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨਾਂ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਇਕਲ ਸਮੇਤ ਕੈਂਚੀਆਂ ਪਿੰਡ ਤਰਖਾਣਵਾਲਾ ਤੋਂ ਕਾਬੂ ਕੀਤਾ ਪੁੱਛਗਿੱਛ ਦੌਰਾਨ ਤਿੰਨਾਂ ਉਕਤਾਨ ਵਿਅਕਤੀਆਂ ਦੀ ਨਿਸ਼ਾਨਦੇਹੀ ਪਰ ਤਿੰਨ ਹੋਰ ਚੋਰੀ ਦੇ ਮੋਟਰਸਾਇਕਲ ਬ੍ਰਾਮਦ ਕੀਤੇ ਗਏ ਹਨ ਤੇ ਉਕਤਾਨ ਤਿੰਨਾਂ ਵਿਅਕਤੀਆਂ ਨੇ ਇਹ ਵੀ ਮੰਨਿਆ ਕਿ ਇਹ ਮੋਟਰਸਾਇਕਲ ਅਸੀਂ ਸ਼ਹਿਰ ਬਠਿੰਡਾ ਤੇ ਚੰਡੀਗੜ੍ਹ ਤੋਂ ਚੋਰੀ ਕੀਤੇ ਹਨ ਤੇ ਇਨ੍ਹਾਂ ਚੋਰੀ ਸ਼ੁਦਾ ਮੋਟਰਸਾਇਕਲਾਂ ਦੇ ਕਾਗਜ਼ਾਤ ਅਸੀਂ ਬੂਟਾ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਮਾਨਸਾ ਕਲਾਂ ਪਾਸੋਂ ਤਿਆਰ ਕਰਵਾਉਂਦੇ ਸੀ ਜੋ ਥਾਣਾ ਝੁਨੀਰ ਜਿਲ੍ਹਾ ਮਾਨਸਾ ਦੇ ਠੱਗੀ ਕੇ ਮੁਕੱਦਮੇ ਵਿੱਚ ਬੰਦ ਕੇਂਦਰੀ ਜੇਲ੍ਹ ਮਾਨਸਾ ਹੈ ਲਖਵੰਤ ਸਿੰਘ ਉਰਫ ਰੋਮੀ ਤੇ ਸਿਮਰਜੀਤ ਸਿੰਘ ਉਰਫ ਸਿਮਰਾ ਨੇ ਪਿੰਡ ਪੱਕਾ ਕਲਾਂ, ਸੇਖੂ, ਜੱਜਲ ਤੇ ਤਲਵੰਡੀ ਸਾਬੋ ਤੋਂ ਚਾਰ ਟਰਾਂਸਫਾਰਮਾਂ ਵਿੱਚੋਂ ਤਾਂਬਾ ਵੀ ਚੋਰੀ ਕੀਤਾ ਹੈ ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਕਬਾੜੀਏ ਹਰਬੰਸ ਲਾਲ ਉਰਫ ਪੀਰੂ ਉਕਤ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਟਰਾਂਸਫਾਰਮਾਂ ਦਾ 15 ਕਿੱਲੋ ਤਾਂਬਾ ਬ੍ਰਾਮਦ ਕਰਵਾਇਆ ਉਕਤਾਨ ਦੋਸ਼ੀਆਨ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ।