Skip to content
Independent perspectives. Global stories.
BREAKING

ਪਿੰਡ ਮਹਿਤਾ ਵਿਖੇ ਅੱਗ ਲੱਗਣ ਕਾਰਨ ਕਰੀਬ 5 ਕਿੱਲੇ ਟਾਂਗਰ ਸੜ ਕੇ ਸੁਆਹ

Share this story

image ਹੰਡਿਆਇਆ, 22 ਅਪ੍ਰੈਲ  (ਗੁਰਮੀਤ ਸਿੰਘ ਬਰਨਾਲਾ)- ਪਿੰਡ ਮਹਿਤਾ ਵਿਖੇ ਬਿਜਲੀ ਦੀਆਂ ਤਾਰਾਂ ਵਿੱਚੋਂ ਨਿਕਲੀ ਚੰਗਿਆੜੀ  ਨਾਲ ਕਰੀਬ 5 ਏਕੜ ਟਾਂਗਰ ਸੜ ਕੇ ਸੁਆਹ ਹੋਣ੍ਯ ਦੀ ਜਾਣਕਾਰੀ ਪ੍ਰਾਪਤ ਹੋਂਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਸਵੇਰ ਕਰੀਬ 10 ਵਜੇ ਬਿਜਲੀ ਦੀਆਂ ਤਾਰਾਂ ਨਾਲ ਲੱਗੀ ਅੱਗ ਕਾਰਨ ਕਿਸਾਨ ਜਗਦੇਵ ਸਿੰਘ ਪੰਚ ਅਤੇ ਹਰਦੇਵ ਸਿੰਘ ਪੰਚ ਦੇ ਖੇਤ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਹਵਾ ਤੇਜ਼ ਹੋਣ ਕਾਰਨ ਅੱਗ ’ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ, ਕਰੀਬ ਅੱਧੇ-ਪੌਣੇ ਘੰਟੇ ਦੀ ਮੁਸੱਕਤ ਤੋਂ ਬਾਅਦ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਕਿਸਾਨਾਂ ਨੇ  ਅੱਗ ’ਤੇ ਕਾਬੂ ਪਾਇਆ।  ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਪੰਜ ਏਕੜ ਟਾਂਗਰ ਸੜ ਕੇ ਸੁਆਹ ਹੋ ਚੁੱਕਾ ਸੀ। ਫ਼ਾਇਰ ਬ੍ਰਿਗੇਡ ਨੂੰ ਵੀ ਫ਼ੋਨ ਕੀਤਾ ਗਿਆ, ਪ੍ਰੰਤੂ ਉਹ ਵੀ ਅੱਗ ਬੁਝਾਉਣ ਦੇ ਬਾਅਦ ਹੀ ਪਹੁੰਚੀ। ਪਿੰਡ ਮਹਿਤਾ ਦੇ ਕਿਸਾਨਾਂ ਤੇ ਪਿੰਡ ਵਾਸੀਆਂ ਵੱਲੋਂ ਅੱਗ ਬੁਝਾਉਣ ਲਈ ਦਿਖਾਈ ਹਿੰਮਤ ਸਦਕਾ ਨਜ਼ਦੀਕੀ ਖੇਤਾਂ ਵਿਚਲੇ ਤਕਰੀਬਨ 100 ਏਕੜ ਟਾਂਗਰ ਦਾ ਬਚਾਅ ਹੋ ਗਿਆ। ਪਿੰਡ ਵਾਸੀਆਂ ਵੱਲੋਂ ਪੀੜਤ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਜਾ ਰਹੀ ਹੈ। ਇਸ ਸਮੇਂ ਕਿਸਾਨ ਬਲੌਰ ਸਿੰਘ, ਤੋਤੀ ਸਿੰਘ, ਭੀਮਾ ਸਿੰਘ, ਸਿਕੰਦਰ ਸਿੰਘ, ਸਤਨਾਮ ਸਿੰਘ ਵੀ ਹਾਜ਼ਰ ਸਨ।

WRITTEN BY