ਚੰਡੀਗੜ੍ਹ, 21 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅੱਜ ਚੰਡੀਗੜ੍ਹ ਪਹੁੰਚੇ। ਉਨ੍ਹਾਂ ਨੇ ਇਥੇ ਕੈਨੇਡਾ ਕਮਰਸ ਦੂਤਘਰ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ। ਉਨ੍ਰਾਂ ਨੇ ਕਿਹਾ ਕਿ ਇਸ ਨਾਲ ਪੰਜਾਬ ਤੇ ਕੈਨੇਡਾ ਵਿਚਾਲੇ ਵਿਆਪਕ ਰਿਸ਼ਤੇ ਹੋਰ ਮਜਬੂਤ ਹੋਣਗੇ। ਇਹ ਦਫਤਰ ਐਲਾਂਤੇ ਮਾਲ ਵਿਚ ਖੁੱਲ੍ਹਿਆ ਹੈ। ਇਸ ਮੌਕੇ ਤੇ ਭਾਰਤ ਵਿਚ ਕੈਨੇਡਾ ਦੂਤਘਰ ਅਤੇ ਕਮਰਸ ਦੂਤਘਰ ਦੇ ਚੰਡੀਗੜ੍ਹ ਦਫਤਰ ਦੇ ਅਧਿਕਾਰੀ ਤੇ ਪੰਜਾਬ ਦੇ ਕਈ ਅਧਿਕਾਰੀ ਮੌਜੂਦ ਸਨ। ਇਸ ਮੌਕੇ ਹਰਜੀਤ ਸਿੰਘ ਸੱਜਣ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।
ਸ. ਸੱਜਣ ਨੇ ਚੰਡੀਗੜ੍ਹ ਵਿਚ ਕੈਨੇਡਾ ਕਮਰਸ ਦੂਤਘਰ ਦਾ ਕੀਤਾ ਉਦਘਾਟਨ



