Skip to content
Independent perspectives. Global stories.
BREAKING

ਕਣਕ ਦੇ ਚੰਗੇ ਝਾੜ ਨੇ ਬਾਗੋਬਾਗ ਕੀਤੇ ਕਿਸਾਨ-ਨੋਟ ਬੰਦੀ ਤੇ ਚਿੱਟੇ ਮੱਛਰ ਦਾ ਅਸਰ ਧੋਤੇ ਜਾਣ ਦੀ ਆਸ

Share this story

image ਸਰਦੂਲਗੜ੍ਹ, 21 ਅਪਰੈਲ (ਬਲਜੀਤਪਾਲ, ਵਿਪਨ ਗੋਇਲ)- ਕਣਕ ਦੇ ਬੰਪਰ ਝਾੜ ਨੇ ਕਿਸਾਨ ਬਾਗੋਬਾਗ ਕਰ ਦਿੱਤੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦਾ ਚੰਗਾ ਝਾੜ ਸਾਡੇ ਸਾਰੇ ਪਿਛਲੇ ਦੁੱਖ ਧੋ ਦੇਵੇਗਾ ।ਕਣਕ ਦੇ ਚੰਗੇ ਝਾੜ ਨੇ ਨੋਟ ਬੰਦੀ ਦੇ ਝਮੇਲੇ ਅਤੇ ਨਰਮੇ ’ਤੇ ਚਿੱਟੇ ਮੱਛਰ ਦੀ ਮਾਰ ਦੇ ਦੁੱਖ ਭੁਲਾ ਦਿੱਤੇ ਹਨ। ਕਿਸਾਨਾਂ ਦੱਸਿਆ ਇਸ ਵਾਰ ਹਰ ਖੇਤ ਵਿੱਚੋਂ ਅੱਠ ਮਣ ਤੋਂ ਲੈ ਕੇ ਬਾਰਾਂ ਮਣ ਤੱਕ ਜਿਆਦਾ ਕਣਕ ਝੜੀ ਹੈ। ਪਿਛਲੇ ਸਾਲ ਜਿਹੜੇ ਖੇਤਾਂ ਵਿੱਚ ਮੁਸ਼ਕਿਲ ਨਾਲ ਪ੍ਰਤੀ ਏਕੜ ਚਾਲੀ ਪੰਜਤਾਲੀ ਮਣ ਦੀ ਔਸਤ ਪਈ ਸੀ ਇਸ ਵਾਰ ਪਚਵੰਜਾ ਤੋਂ ਅਠਵੰਜਾ ਮਣ  ਤੱਕ ਜਾ ਪੁੱਜੀ ਹੈ। ਚੰਗੇ ਖੇਤਾਂ ਵਿੱਚ ਕਣਕ ਦਾ ਝਾੜ ਸੱਠ ਮਣ ਦਾ ਅੰਕੜਾ ਵੀ ਪਾਰ ਕਰ ਗਿਆ ਹੈ। ਫੱਤਾ ਮਲੋਕਾ ਦੇ ਕਿਸਾਨ ਜਗਦੇਵ ਸਿੰਘ ਨੇ ਦੱਸਿਆ ਕਣਕ ਦਾ ਜਿਆਦਾ ਝਾੜ ਅਤੇ ਮੰਡੀਆਂ ’ਚ ਜਾਂਦਿਆਂ ਹੀ ਕਣਕ ਦੀ ਵਿਕਰੀ ਹੋਣਾ ਕਿਸਾਨ ਦੇ ਭਲੇ ਦਿਨ ਵਾਪਸ ਆਉਣ ਦੀ ਆਸ ਹੈ। ਜਟਾਣਾ ਖੁਰਦ ਦੇ ਕਿਸਾਨ ਗੁਰਵਿੰਦਰ ਸਿਘ ਨੇ ਦੱਸਿਆ ਮੈਂ ਚਾਰ ਸੌ ਏਕੜ ਦੇ ਕਰੀਬ ਕਣਕ ਦੀ ਕਟਾਈ ਕੰਬਾਇਨ ਨਾਲ ਕਰਦਾ ਹਾਂ । ਪਿਛਲੇ ਸਾਲ ਜਿਹੜੀ ਟਰਾਲੀ ਢਾਈ ਏਕੜ ’ਚ ਵੀ ਮਸ਼ਕਿਲ ਨਾਲ ਭਰਦੀ ਸੀ ਇਸ ਵਾਰ ਦੋ ਸਵਾ ਦੋ ਏਕੜ ’ਤੇ ਹੀ ਉੱਛਲ ਜਾਂਦੀ ਹੈ। ਉਨ੍ਹਾਂ ਕਿਹਾ ਕੰਬਾਂਇਨਾਂ ਵਾਲਿਆਂ ਦਾ ਖਰਚ ਤਾਂ ਪਿਛਲੇ ਸਾਲ ਨਾਲੋਂ ਵਧਿਆ ਹੈ ਪਰ ਕਿਸਾਨ ਭਰਾਵਾਂ ਦੇ ਚਿਹਰਿਆਂ ਦੀਆਂ ਰੌਣਕਾਂ ਦੇਖ ਕੇ ਕਾਫੀ ਤਸੱਲੀ ਹੋ ਰਹੀ ਹੈ।ਥਰੈਸਰ ਨਾਲ ਠੇਕੇ ’ਤੇ ਕਣਕ ਦੀ ਕਢਾਈ ਕਰਨ ਵਾਲੇ ਮੇਜਰ ਸਿੰਘ ਨੇ ਦੱਸਿਆ ਇਸ ਵਾਰ ਸਾਡੇ ਹਿੱਸੇ ਚੰਗੀ ਢੇਰੀ ਆ ਜਾਂਦੀ ਹੈ। ਕਣਕ ਦੇ ਪ੍ਰਤੀ ਏਕੜ ਝਾੜ ਵਧਣ ਨਾਲ ਸਾਡਾ ਹਿੱਸਾ ਵੀ ਵਧ ਗਿਆ ਹੈ। ਸਰਦੂਲੜ੍ਹ ਮਾਰਕੀਟ ਕਮੇਟੀ ਦੇ ਸਕੱਤਰ ਜਗਤਾਰ ਸਿੰਘ ਫੱਗੂ ਨੇ ਦੱਸਿਆ ਬਲਾਕ ਦੀਆਂ ਤੇਰਾਂ ਮੰਡੀਆਂ ’ਚ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਦਸ ਫੀ ਸਦੀ ਕਣਕ ਦੀ ਜਿਆਦਾ ਆਮਦ ਹੋਈ ਹੈ। ਉਨ੍ਹਾਂ ਦੱਸਆਿ ਹੁਣ ਤੱਕ ਤੇਰਾਂ ਮੰਡੀਆਂ ’ਚ 79,4250 ਕੁਇਟਲ ਕਣਕ ਦੀ ਆਮਦ ਹੋਈ ਹੈ । ਚੰਗੇ ਪ੍ਰਬੰਧਾਂ ਅਤੇ ਤੁਰੰਤ ਤੁਲਾਈ ਚੁਕਵਾਈ ਕਾਰਨ ਕਿਸਾਨਾਂ ਵੀ ਖੁਸ਼ ਹਨ।  ਉਨ੍ਹਾਂ ਕਿਹਾ ਵਾਢੀ ਦਾ ਇੱਕੋ ਵਕਤ ਜਿਆਦਾ ਜ਼ੋਰ ਪੈਣ ਕਰਕੇ ਕੁੱਝ ਮੰਡੀਆਂ ’ਚ ਤੁਲੀ ਕਣਕ ਜਮਾਂ ਹੋਈ ਹੈ ਪਰ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ।

WRITTEN BY