Skip to content
Independent perspectives. Global stories.
BREAKING

ਕਾਊਂਸਲਿੰਗ ਕਰਕੇ ਸਹੀ ਵਿਸ਼ਿਆਂ ਤੇ ਕਾਲਜ ਦੀ ਚੋਣ ਕਰਨਾ ਅਤੀ ਜ਼ਰੂਰੀ-ਚੇਅਰਮੈਨ ਐਸ.ਐਸ. ਚੱਠਾ

Share this story

image ਰਾਮਪੁਰਾ ਫੂਲ, 21 ਅਪ੍ਰੈਲ (ਹਰਪ੍ਰੀਤ ਹੈਪੀ)- ਦਸਵੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਜੀਵਨ ਦੀ ਪੜ੍ਹਾਈ ਦਾ ਅਲੱਗ ਪੜ੍ਹਾ ਸ਼ੁਰੂ ਹੋ ਜਾਦਾ ਹੈ। ਜਿਸ ਦੇ ਵਿਸ਼ਿਆਂ  ਤੇ  ਕਾਲਜ ਬਾਰੇ ਜੇਕਰ ਸਹੀ ਚੋਣ ਨਾ ਕੀਤੀ ਜਾਵੇ ਤਾਂ ਵਿਦਿਆਰਥੀਆਂ ਦਾ ਭਵਿੱਖ ਡਾਵਾਂਡੋਲ ਹੋ ਸਕਦਾ ਹੈ। ਇਸਲਈ ਜਰੂਰੀ ਹੈ ਕਿ ਗਿਆਰਵੀ ਜਮਾਤ ਵਿੱਚ ਵਿਸ਼ਿਆ  ਤੇ ਕਾਲਜ ਦੀ ਚੋਣ ਸੰਬੰਧੀ  ਸਹੀ ਕਾਊਂਸਲਿੰਗ ਪ੍ਰਣਾਲੀ ਤੇ ਸੰਬੰਧਤ ਕਾਲਜ ਦੇ ਹਾਲਾਤਾਂ ਨੂੰ ਘੋਖ ਕੇ ਹੀ ਦਾਖਲਾ ਲੈਣਾ ਵਿਦਿਆਰਥੀ ਜੀਵਨ ਵਿੱਚ ਚਾਨਣ ਭਰ ਸਕਦਾ ਹੈ। ਉਕਤ ਗੱਲਾਂ ਦਾ ਪ੍ਰਗਟਾਵਾ  ਫਤਿਹ ਗਰੁੱਪ ਆਫ ਇਨਸਟੀਚਿਊਸ਼ਨਜ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਦੀ ਸਫਲਤਾ ਵਿੱਚ ਚੰਗੇ ਕਾਲਜ ਤੇ ਯੋਗ ਵਿਸ਼ਿਆ ਦੀ ਚੋਣ ਅਤੀ ਮਹੱਤਵਪੂਰਨ ਹੈ। ਉਨਾਂ ਵਿਦਿਆਰਥੀਆਂ ਨੂੰ  ਕਾਲਜ ਵਿੱਚ ਦਾਖਲਾ ਲੈਣ ਤੋਂ ਪਹਿਲਾ ਕਾਲਜ ਵਾਤਾਵਰਣ, ਸਟਾਫ , ਸਭਿਆਚਾਰਕ ਗਤੀਵਿਧੀਆਂ, ਖੇਡਾਂ ਤੋਂ ਇਲਾਵਾ ਕਈ ਤਰਾਂ ਦੀਆਂ  ਹੋਰ ਗੱਲਾਂ ਦਾ ਨਿੱਜੀ ਜਾ ਕੇ ਜਾਇਜਾ ਲੈਣ ਦੀ ਗੱਲ ਆਖੀ। ਉਨਾਂ ਕਿਹਾ ਕਿ ਜੀਵਨ ਦੇ ਟੀਚੇ ਨੂੰ ਮਿਹਨਤ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ। ਉਦੇਸ਼ ਮਿੱਥ ਕੇ , ਮਿਹਨਤ ਨਾਲ ਹਰ ਔਖੀਆਂ ਮੰਜਿਲਾਂ ਸਰ ਕੀਤੀਆਂ ਜਾ ਸਕਦੀਆਂ ਹਨ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਤਿਹ ਕਾਲਜ ਰਾਮਪੁਰਾ ਵਿੱਚ ਵੀ ਉਨਾਂ ਦਸਵੀਂ ਪਾਸ ਕਰਨ ਤੋਂ ਬਾਅਦ ਆਉਣ ਵਾਲੀਆਂ ਲੜਕੀਆਂ ਲਈ ਕਾਊਂਸਲਿੰਗ ਦੇਣ ਵਾਸਤੇ ਉੱਚ ਸਿੱਖਿਆ ਸਟਾਫ ਨਿਯੁਕਤ ਕੀਤਾ ਹੈ ਜੋ ਉਨਾਂ ਨੂੰ ਵੱਖ ਵੱਖ ਵਿਸ਼ਿਆ ਦੀ ਚੋਣ ਅਤੇ ਹੋਰ ਲਾਭਕਾਰੀ ਗੱਲਾਂ ਬਾਰੇ ਦੱਸ ਰਹੇ ਹਨ ਤਾਂ ਜੋ ਲੜਕੀਆਂ ਪੜ ਲਿਖ ਕੇ ਦੇਸ਼ ਦਾ ਨਾਮ ਰੌਸ਼ਣ ਕਰ ਸਕਣ।

WRITTEN BY