Skip to content
Independent perspectives. Global stories.
BREAKING

ਸਾਬਕਾ ਫੌਜੀ ਨੂੰ ਜ਼ਖ਼ਮੀ ਕਰਨ ਵਾਲੀ ਉਸ ਦੀ ਘਰ ਵਾਲੀ ਹੀ ਨਿਕਲੀ : ਡੀ.ਐਸ.ਪੀ. ਹਰਪਾਲ ਸਿੰਘ

Share this story

ਬਰਨਾਲਾ, 31 ਅਗਸਤ (ਕੁਲਦੀਪ ਸੂਦ)-ਸਾਬਕਾ ਫੌਜੀ ਮੁਖਤਿਆਰ ਸਿੰਘ ਨੂੰ ਜਖ਼ਮੀ ਕਰਨ  ਵਾਲਾ ਕੋਈ ਕਾਲਾ ਕੱਛਾ ਗਿਰੋਹ ਨਹੀਂ ਸੀ ਸਗੋਂ ਉਸ ਦੀ ਘਰ ਵਾਲੀ ਹੀ ਆਪਣੇ ਪਤੀ ਨੂੰ ਜਖ਼ਮੀ ਕਰਨ ਵਾਲੀ ਨਿੱਕਲੀ। ਇਹ ਜਾਣਕਾਰੀ ਡੀ.ਐਸ.ਪੀ. ਹਰਪਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦਿੱਤੀ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਸਹਿਬਜ਼ਾਦਾ ਅਜੀਤ ਸਿੰਘ ਨਗਰ ਬਰਨਾਲਾ ਦੀ ਗਲੀ ਨੰਬਰ 9 ਦੇ ਸਾਬਕਾ ਫੌਜੀ ਮੁਖਤਿਆਰ ਸਿੰਘ ਪੁੱਤਰ ਚੰਨਣ ਸਿੰਘ ਨੂੰ ਜਖ਼ਮ ਕਰਨ ਦੀ ਗੱਲ ਉਸਦੀ ਪਤਨੀ ਨੇ ਕਰਦਿਆਂ ਕਿਹਾ ਕਿ ਰਾਤ ਨੂੰ ਕੋਈ 10 ਵਜੇ ਦੇ ਕਰੀਬ ਉਸ ਦੇ ਘਰ ਵਿੱਚ ਕਾਲੇ ਕੱਛੇ ਵਾਲਿਆਂ ਨੇ ਦਾਖਲ ਹੋ ਕੇ ਉਸ ਦੇ ਘਰ ਵਾਲੇ ਨੂੰ ਜਖ਼ਮੀ ਕਰ ਦਿੱਤਾ, ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ।
Punjab-Police
ਪੁਲਿਸ ਚੌਕੀ ਬੱਸ ਸਟੈਂਡ ਬਰਨਾਲਾ ਦੇ ਇੰਚਾਰਜ ਚਰਨਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਿਆ ਤਾਂ ਜਖ਼ਮੀ ਮੁਖਤਿਆਰ ਸਿੰਘ ਉੱਥੋਂ ਜਾ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਐਸ.ਪੀ.ਡੀ. ਸਵਰਨ ਸਿੰਘ ਖੰਨਾ ਦੇ ਦਿਸ਼ਾ ਨਿਰਦੇਸ਼ ‘ਤੇ ਤੁਰੰਤ ਢੁਕਵੀਂ ਕਾਰਵਾਈ ਕੀਤੀ ਗਈ ਤਾਂ ਪਤਾ ਲੱਗਿਆ ਕਿ ਮੁਖਤਿਆਰ ਸਿੰਘ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਚਲਾ ਗਿਆ।  ਜਦੋਂ ਮੁਖਤਿਆਰ ਸਿੰਘ ਪੁਲਿਸ ਦੇ ਸੰਪਰਕ ਵਿੱਚ ਆਇਆ ਤਾਂ ਉਸ ਨੇ ਦੱਸਿਆ ਕਿ ਉਸਦਾ ਮਕਾਨ ਉਸਦੀ ਘਰਵਾਲੀ ਅਮਰਜੀਤ ਕੌਰ ਦੇ ਨਾਂਅ ਹੈ ਜੋ ਉਸਨੂੰ ਘਰੋਂ ਬੇਦਖਲ ਕਰਨਾ ਚਾਹੁੰਦੀ ਹੈ ਅਤੇ ਉਸਦੀ ਪੈਨਸ਼ਨਾਂ ਆਦਿ ਵੀ ਆਪਣੇ ਨਾਂਅ ਕਰਵਾਉਣ ਦੇ ਇਰਾਦੇ ਨਾਲ 25/8/13 ਨੂੰ ਕਰੀਬ ਰਾਤ ਦੇ 10 ਵਜੇ ਮੁਖਤਿਆਰ ਸਿੰਘ ਦੇ ਖਾਣੇ ਵਿੱਚ ਕੋਈ ਨੀਂਦ ਵਾਲੀ ਦਵਾਈ ਮਿਲਾ ਕੇ ਖਵਾ ਦਿੱਤੀ ਤੇ ਨੀਂਦ ਆਉਣ ‘ਤੇ ਅਮਰਜੀਤ ਕੌਰ ਨੇ ਤੇਜ਼ ਧਾਰ ਹਥਿਆਰ ਦਾਹ ਨਾਲ ਮੁਖਤਿਆਰ ਸਿੰਘ ਦੇ ਸੁੱਤੇ ਪਏ ਦੇ ਮਾਰ ਦੇਣ ਦੀ ਨੀਅਤ ਨਾਲ ਉਸ ਦੀ ਧਾਉਣ ਅਤੇ ਖੱਬੇ ਗੁੱਟ ‘ਤੇ ਸੱਟਾਂ ਮਾਰੀਆਂ। ਡੀ.ਐਸ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਮੁਖਤਿਆਰ ਸਿੰਘ ਦੇ ਮੁਤਾਬਿਕ ਅਮਰਜੀਤ ਕੌਰ ਉਸ ਦੇ ਮੰਜੇ ਕੋਲ ਆਪਣੇ ਹੱਥ ਵਿੱਚ ਦਾਹ ਲਈ ਖੜ੍ਹੀ ਸੀ ਅਤੇ ਉਸਨੇ ਆਪਣੀ ਪਤਨੀ ਦੀਆਂ ਮਿਨਤਾਂ ਤਰਲੇ ਕਰਕੇ ਆਪਣੀ ਜਾਨ ਬਚਾਈ ਅਤੇ ਅਮਰਜੀਤ ਕੌਰ ਨੇ ਮੁਖਤਿਆਰ ਸਿੰਘ ਨੂੰ ਡਰਾਵਾ ਦਿੱਤਾ ਕਿ ਜੇ ਪੁਲਿਸ ਜਾਂ ਕਿਸੇ ਵਿਅਕਤੀ ਕੋਲ ਮੇਰਾ ਨਹੀਂ ਲੈਣਾ ਅਤੇ ਇਹ ਸੱਟਾਂ ਅਣਪਛਾਤੇ ਵਿਅਕਤੀਆਂ ਵੱਲੋਂ ਮਾਰੀਆਂ ਲਿਵਾਵਾਂਗੇ। ਜਿਸ ‘ਤੇ ਅਮਰਜੀਤ ਕੌਰ ਨੇ 26 ਅਗਸਤ ਨੂੰ ਐਂਬੂਲੈਂਸ ਮਗਵਾ ਕੇ ਮੁਖਤਿਆਰ ਸਿੰਘ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਉਸੇ ਦਿਨ ਹੀ ਸਿਵਲ ਹਸਪਤਾਲ ਬਰਨਾਲਾ ਤੋਂ ਡਿਸਚਾਰਜ ਕਰਵਾ ਲਿਆ। ਪੁਲਿਸ ਨੇ ਮੁਖਤਿਆਰ ਸਿੰਘ ਦੇ ਉਕਤ ਬਿਆਨਾਂ ‘ਤੇ ਮੁਕੱਦਮਾ ਨੰਬਰ 226 ਮਿਤੀ 30-8-2013 ਨੂੰ ਧਾਰਾ 307, 324 ਆਈ.ਪੀ.ਸੀ. ਤਹਿਤ ਥਾਣਾ ਸਿਟੀ ਬਰਨਾਲਾ ਵਿੱਚ ਅਮਰਜੀਤ ਕੌਰ ਪਤਨੀ ਮੁਖਤਿਆਰ ਸਿੰਘ ਵਾਲੀ ਗਲੀ ਨੰਬਰ 9 ਸਹਿਬਜ਼ਾਦਾ ਅਜੀਤ ਸਿੰਘ ਨਗਰ ਬਰਨਾਲਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਦੌਰਾਨ ਤਪਤੀਸ਼ ਦੋਸ਼ਣ ਅਮਰਜੀਤ ਕੌਰ ਨੂੰ 31-8-2013 ਨੂੰ ਗ੍ਰਿਫਤਾਰ ਕਰਕੇ ਬਾਰਦਾਤ ਸਮੇਂ ਵਰਤੇ ਹਥਿਆਰ ਦਾਹ ਬਰਾਮਦ ਕਰਵਾਇਆ ਗਿਆ, ਤਫਤੀਸ ਜਾਰੀ ਹੈ। ਇਸ ਮੌਕੇ ਥਾਣਾ ਸਿਟੀ ਇੰਚਾਰਜ ਐਸ.ਆਈ. ਦਰਸ਼ਨ ਸਿੰਘ ਅਤੇ ਚਰਨਜੀਤ ਸਿੰਘ ਵੀ ਹਾਜ਼ਰ ਸਨ।

WRITTEN BY