ਨਾਭਾ, 19 ਅਪ੍ਰੈਲ (ਕਰਮਜੀਤ ਸੋਮਲ)- ਨਾਭਾ ਕੋਤਵਾਲੀ ਪੁਲਿਸ ਨੂੰ ਉਸ ਸਮੇ ਵੱਡੀ ਕਾਮਯਾਬੀ ਹਾਸਲ ਹੋਈ ਜਦੋ ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ ਵਿੱਚ ਬੰਦ ਗੈਗਸਟਰ ਰਵਿੰਦਰ ਸਿੰਘ ਦੇ ਦੋ ਸਾਥੀਆ ਨੂੰ ਵਾਈਪਾਸ ਰੋਡ ਤੇ ਨਾਕਬੰਦੀ ਦੋਰਾਨ ਗ੍ਰਿਫਤਾਰ ਕੀਤਾ ਜਿਹਨਾ ਪਾਸੋ ਇੱਕ ਕੱਟਾ ਦੇਸੀ 315ਬੋਰ ਦੋ ਜਿੰਦਾ ਕਾਰਤੂਸ ਅਤੇ ਇੱਕ ਗੱਡੀ ਬਰਾਮਦ ਕੀਤੀ ਹੈ ਪੁਲਿਸ ਵੱਲੋ ਮਾਮਲਾ ਦਰਜ ਕਰਕੇ ਆਗਲੀ ਕਾਰਵਾਈ ਅਰੰਭ ਦਿੱਤੀ ਹੈ। ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ ਵਿੱਚ ਬੰਦ ਗੈਗਸਟਰ ਰਵਿੰਦਰ ਸਿੰਘ ਜੋ ਕਿ ਜਿਲਾ ਮੁਹਾਲੀ ਦੇ ਪਿੰਡ ਬਲੌਗੀ ਦਾ ਰਹਿਣ ਵਾਲਾ ਸੀ ਜਿਸ ਨੂੰ ਅੱਜ ਜਮਾਨਤ ਪਰ ਰਿਹਾਅ ਕੀਤਾ ਜਾਣਾਂ ਸੀ ਪਰ ਰਵਿੰਦਰ ਦੇ ਦੋ ਸਾਥੀ ਸੰਦੀਪ ਸਿੰਘ ਜਿਲਾ ਮਾਨਸਾ ਦਾ ਰਹਿਣ ਵਾਲਾ ਅਤੇ ਦੂਸਰਾ ਸਾਥੀ ਸੰਦੀਪ ਕੁਮਾਰ ਮੁਹਾਲੀ ਜਿਲੇ ਦਾ ਦੱਸਿਆ ਜਾ ਰਿਹਾ ਇਹ ਦੋਨੋ ਨਾਭਾ ਵਿਖੇ ਆਪਣੀ ਗੱਡੀ ਵਿੱਚ ਅਸਲੇ ਸਮੇਤ ਪਹੁੰਚੇ ਪੁਲਿਸ ਨੂੰ ਜਦੋ ਇਹਨਾ ਦੀ ਭਿਣਕ ਪਈ ਤਾ ਇਹਨਾ ਨੂੰ ਨਾਕਾਬੰਦੀ ਕਰਕੇ ਕਾਬੂ ਕਰ ਲਿਆ ਅਤੇ ਇਹਨਾ ਕੋਲੋ ਅਸਲਾ ਅਤੇ ਇਹਨਾ ਦੀ ਗੱਡੀ ਨੂੰ ਵੀ ਕਬਜੇ ਵਿੱਚ ਲਿਆ ਇਹਨਾ ਦੋਨਾ ਤੇ ਪੁਲਿਸ ਵੱਲੋ ਅਸਲਾ ਐਕਟ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਇਹਨਾ ਕੋਲੋ ਪੁੱਛ ਗਿੱਛ ਕੀਤੀ ਜਾ ਰਹੀ ਹੈ
ਇਸ ਸਬੰਧੀ ਥਾਣਾ ਕੋਤਵਾਲੀ ਦੇ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਇਹਨਾ ਦਾ ਸਾਥੀ ਨਾਭਾ ਜੇਲ ਵਿੱਚ ਬੰਦ ਸੀ ਜਿਸ ਨੇ ਅੱਜ ਜਮਾਨਤ ਤੇ ਰਿਹਾਅ ਹੋਣਾ ਸੀ ਜਿਸ ਕਰਕੇ ਇਹ ਉਸ ਨੂੰ ਲੈਣ ਲਈ ਨਾਭਾ ਪਹੁੰਚੇ ਇਹ ਅਸਲੇ ਨਾਲ ਲੈਸ ਸਨ ਜਿਹਨਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁੱਛ ਗਿੱਛ ਜਾਰੀ ਹੈ।
ਨਾਭਾ ਜੇਲ੍ਹ ’ਚ ਬੰਦ ਗੈਂਗਸਟਰ ਰਵਿੰਦਰ ਸਿੰਘ ਦੇ ਦੋ ਸਾਥੀ ਗ੍ਰਿਫਤਾਰ



