ਤਲਵੰਡੀ ਭਾਈ, 19 ਅਪ੍ਰੈਲ (ਗੁਰਸ਼ਰਨ ਸਿੰਘ ਕੰਗ) ਬੀਤੀ ਰਾਤ ਇੱਕ ਘਰ ਵਿਚ ਖੜ੍ਹੀ ਕੰਬਾਇਨ ਵਿਚ ਅੱਗ ਦੀ ਲਪਟਾਂ ਨਿਕਲ ਲੱਗ ਪਈਆਂ, ਜਿਸ ਦਾ ਪਤਾ ਡਰਾਇਵਰ ਨੂੰ ਲੱਗਣ ਉਪਰੰਤ ਸਮੇ ਰਹਿੰਦੇ ਅੱਗ ਤੇ ਕਾਬੂ ਪਾ ਲਿਆ ਗਿਆ, ਘਟਨਾਂ ਪਿੰਡ ਹਰਾਜ ਦੇ ਕਿਸਾਨ ਗੁਰਦਿਆਲ ਸਿੰਘ ਅਤੇ ਦਲੀਪ ਸਿੰਘ ਦੇ ਘਰ ਵਾਪਰੀ, ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੰਬਾਇਨ ਦਿਨ ਵੇਲੇ ਕਿਸਾਨਾਂ ਦੀ ਫਸਲ ਕੱਟ ਕੇ ਰਾਤ ਨੂੰ ਕੰਬਾਇਨ ਆਪਣੇ ਘਰ ਖੜ੍ਹੀ ਕੀਤੀ ਸੀ ਕਿ ਅਚਾਨਕ ਕੰਬਾਇਨ ਨੂੰ ਅੱਗ ਲੱਗ ਗਈ, ਜਿਸ ਦੀ ਭਨਕ ਥੋੜੀ ਦੂਰ ਸੁਤੇ ਪਏ ਕੰਬਾਇਨ ਦੇ ਡਰਾਇਵਰ ਨੂੰ ਲੱਗ ਗਈ ਅਤੇ ਉਸਨੇ ਸ਼ੋਰ ਮਚਾ ਦਿੱਤਾ ਅਤੇ ਕਾਫੀ ਜੱਦੋ ਜਹਿਦ ਤੋ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਕੰਬਾਇਨ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ।
ਖੜ੍ਹੀ ਕੰਬਾਇਨ ਨੂੰ ਲੱਗੀ ਅੱਗ



