Skip to content
Independent perspectives. Global stories.
BREAKING

ਬਿਜਲੀ ਦੀ ਚਿੰਗਾੜੀ ਤੋਂ ਪੈਦਾ ਹੋਈ ਅੱਗ ਨਾਲ ਕਣਕ ਦੀ ਫਸਲ ਹੋਈ ਤਬਾਹ

Share this story

image ਤਲਵੰਡੀ ਸਾਬੋ, 16 ਅਪ੍ਰੈਲ- ਨਜ਼ਦੀਕੀ ਪਿੰਡ ਜਗਾ ਰਾਮ ਤੀਰਥ ਵਿਖੇ ਬਿਜਲੀ ਦੇ ਖੰਭੇ ਤੋਂ ਪੈਦਾ ਹੋਈ ਚਿੰਗਾੜੀ ਨਾਲ ਲਗਭਗ ਇੱਕ ਕਿਸਾਨ ਦੀ ਇੱਕ ਏਕੜ ਖੜ੍ਹੀ ਕਣਕ ਦੀ ਪੱਕੀ ਫਸਲ ਸੜ੍ਹ ਕੇ ਤਬਾਹ ਹੋ ਗਈ। ਪੀੜਿਤ ਕਿਸਾਨ ਅਮਰੀਕ ਸਿੰਘ ਪੁੱਤਰ ਖਜਾਨ ਸਿੰਘ ਜਗਾ ਰਾਮ ਤੀਰਥ ਨੇ ਦੱਸਿਆ ਕਿ ਉਸ ਦੇ ਖੇਤ ਵਿੱਚੋਂ ਦੀ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚੋਂ ਹੋਈ ਸਪਾਰਕਿੰਗ ਕਾਰਨ ਨਿੱਕਲੀ ਚਿੰਗਾੜੀ ਹਵਾ ਤੇਜ ਹੋਣ ਕਾਰਨ ਅੱਗ ਦੀਆਂ ਲਪਟਾਂ ਦੇਖਦੇ ਹੀ ਦੇਖਦੇ ਉਸਦੀ ਖੜ੍ਹੀ ਫਸਲ ਨੂੰ ਆਪਣੀ ਲਪੇਟ ਵਿੱਚ ਲੈ ਗਈਆਂ। ਖੇਤਾਂ ਦੇ ਗੁਆਂਢੀ ਕਿਸਾਨਾਂ ਵੱਲੋਂ ਅਤੇ ਪਿੰਡ ਵਿੱਚ ਕੀਤੀ ਗਈ ਆਨਊਂਸਮੈਂਟ ਸੁਣ ਕੇ ਪਿੰਡੋਂ ਆਏ ਲੋਕਾਂ ਨੇ ਕਾਫੀ ਜੱਦੋ-ਜਹਿਦ ਕਰਕੇ ਅੱਗ ‘ਤੇ ਕਾਬੂ ਪਾਇਆ। ਭਾਵੇਂ ਬਾਅਦ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਸੀ ਪਰ ਓਦੋਂ ਤੱਕ ਕਣਕ ਦੀ ਫਸਲ ਸੜ੍ਹ ਕੇ ਸੁੳਾਹ ਹੋ ਚੁੱਕੀ ਸੀ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ। ਕਿਸਾਨ ਨੇ ਦੱਸਿਆ ਕਿ ਜੇਕਰ ਅੱਗ ‘ਤੇ ਕਾਬੂ ਨਾ ਪੈਂਦਾ ਤਾਂ ਨਾਲ ਖੜ੍ਹੀ ਸੈਂਕੜੇ ਏਕੜ ਕਣਕ ਦੀ ਫਸਲ ਵੀ ਅੱਗ ਦੀ ਲਪੇਟ ਵਿੱਚ ਆ ਜਾਣੀ ਸੀ। ਉੱਧਰ ਇਸ ਨੁਕਸਾਨ ਤੋਂ ਬਾਅਦ ਜਿੱਥੇ ਪਿੰਡ ਦੇ ਮੋਹਤਬਰਾਂ ਵੱਲੋਂ ਪੀੜਿਤ ਕਿਸਾਨ ਨੂੰ ਸਰਕਾਰ ਵੱਲੋਂ ਮੁਆਵਜਾ ਦੇਣ ਦੀ ਮੰਗ ਕੀਤੀ ਗਈ ਹੈ ਉੱਥੇ ਪਿੰਡ ਦੀ ਹੀ ਵਸਨੀਕ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਤੋਂ ਮੰਗ ਕੀਤੀ ਹੈ ਕਿ ਉਹ ਨਿੱਜੀ ਯਤਨਾਂ ਸਦਕਾ ਤਲਵੰਡੀ ਸਾਬੋ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਦਾ ਇੰਤਜਾਮ ਕਰਵਾਉਣ ਕਿਉਂਕਿ ਕਿਤੇ ਵੀ ਅੱਗਜਨੀ ਦੀ ਘਟਨਾ ਵਾਪਰਨ ਤੇ ਫਾਇਰ ਬ੍ਰਿਗੇਡ ਦੀ ਗੱਡੀ 30-35 ਕਿ: ਮੀ: ਦੂਰ ਬਠਿੰਡਾ ਤੋਂ ਆਉਂਦੀ ਹੈ ਤੇ ਉਸਦੇ ਪੁੱਜਣ ਤੱਕ ਭਾਰੀ ਨੁਕਸਾਨ ਹੋ ਚੁੱਕਾ ਹੁੰਦਾ ਹੈ।

WRITTEN BY