Skip to content
Independent perspectives. Global stories.
BREAKING

ਆਮਦਨ ਟੈਕਸ ਵਿਭਾਗ 60 ਹਜ਼ਾਰ ਤੋਂ ਵਧ ਲੋਕਾਂ ਦੀ ਕਰੇਗਾ ਜਾਂਚ

Share this story

ਪ੍ਰਧਾਨ ਮੰਤਰੀ ਵੱਲੋਂ ਅੰਬੇਡਕਰ ਜਯੰਤੀ ਮੌਕੇ ‘ਭੀਮ’ ਐਪ ਦੀ ਸ਼ੁਰੂਆਤ
image ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਆਮਦਨ ਟੈਕਸ ਵਿਭਾਗ ਨੇ ਨੋਟਬੰਦੀ ਤੋਂ ਬਾਅਦ ਕਾਲੇ ਧਨ ਦਾ ਪਤਾ ਲਾਉਣ ਲਈ ਸ਼ੁੱਕਰਵਾਰ ਨੂੰ ‘ਸਵੱਛ ਧਨ ਮੁਹਿੰਮ‘ ਦਾ ਦੂਜਾ ਪੜਾਅ ਸ਼ੁਰੂ ਕੀਤਾ, ਜਿਸ ਦੇ ਅਧੀਨ 60 ਹਜ਼ਾਰ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਨੋਟਬੰਦੀ ਤੋਂ ਬਾਅਦ ਕਾਲੇਧਨ ਦਾ ਪਤਾ ਲਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕੇਂਦਰੀ ਸਿੱਧਾ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਕਿਹਾ ਕਿ ਅਗਲੇ ਪੜਾਅ ਦੀ ਮੁਹਿੰਮ ਦੇ ਅਧੀਨ ਜਿਸ ਲੜੀ ਦੇ ਲੋਕਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ, ਉਨ੍ਹਾਂ ‘ਚੋਂ ਅਜਿਹੇ ਉੱਦਮੀ ਹਨ, ਜੋ ਨਕਦ ਵਿਕਰੀ ਨੂੰ ਨਕਦ ਜਮ੍ਹਾ ਦਾ ਸਰੋਤ ਦੱਸ ਰਹੇ ਹਨ। ਇਸ ਲੜੀ ‘ਚ ਪੈਟਰੋਲ ਪੰਪ ਅਤੇ ਹੋਰ ਜ਼ਰੂਰੀ ਸੇਵਾਵਾਂ ਮਸਲਨ ਹਸਪਤਾਲ ਆਦਿ ਆਉਂਦੇ ਹਨ। ਇਸ ਤੋਂ ਇਲਾਵਾ ਆਮਦਨ ਟੈਕਸ ਵਿਭਾਗ ਉਨ੍ਹਾਂ ਸਰਕਾਰੀ ਜਾਂ ਜਨਤਕ ਖੇਤਰ ਅਦਾਰਿਆਂ ਦੇ ਕਰਮਚਾਰੀਆਂ ਦੀ ਵੀ ਜਾਂਚ ਕਰੇਗਾ, ਜਿਨ੍ਹਾਂ ਨੇ ਵੱਡੀ ਰਾਸ਼ੀ ਜਮ੍ਹਾ ਕਰਵਾਈ ਹੈ ਜਾਂ ਫਿਰ ਅਜਿਹੇ ਲੋਕ ਜਿਨ੍ਹਾਂ ਨੇ ਉੱਚੇ ਮੁੱਲ ਦੀ ਖਰੀਦ ਕੀਤੀ ਹੈ, ਅਜਿਹੇ ਲੋਕ ਜਿਨ੍ਹਾਂ ਨੇ ਛੋਟੀ ਕੰਪਨੀਆਂ ਰਾਹੀਂ ਧਨ ਸੋਧ ਕੀਤਾ ਹੈ ਜਾਂ ਫਿਰ ਜਿਨ੍ਹਾਂ ਨੇ ਪਹਿਲਾਂ ਚਰਨ ‘ਚ ਟੈਕਸ ਅਧਿਕਾਰੀਆਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ।ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤਾਜ਼ਾ ਮੁਹਿੰਮ ਤੱਕ ਪਛਾਣੇ ਗਏ ਮਾਮਲਿਆਂ ‘ਚ ਜਮ੍ਹਾ ਕੀਤੀ ਗਈ ਸੀਮਾ ਨਹੀਂ ਹੈ। ਸਾਰੇ ਸ਼ੱਕੀ ਮਾਮਲਿਆਂ ਨੂੰ ਇਸ ‘ਚ ਸ਼ਾਮਲ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਤਾਜ਼ਾ ਮੁਹਿੰਮ ‘ਚ ਜਿਨ੍ਹਾਂ ਜਮਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ, ਉਹ ਯਕੀਨੀ ਰੂਪ ਨਾਲ ਉੱਚੇ ਮੁੱਲ ਦੇ ਹਨ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ 60 ਹਜ਼ਾਰ ਲੋਕਾਂ ਤੋਂ ਸ਼ੁਰੂਆਤੀ ਸੰਪਰਕ ਆਨਲਾਈਨ ਮਾਧਿਅਮ ਨਾਲ ਕੀਤਾ ਜਾਵੇਗਾ। ਮੁਹਿੰਮ ਦੇ ਅਧੀਨ ਟੈਕਸ ਅਧਿਕਾਰੀ ਜਾਂਚ ਅਤੇ ਸਰਵੇ ਕਰਨਗੇ ਅਤੇ ਆਮਦਨ ਟੈਕਸ ਦਾਤਾਵਾਂ ਤੋਂ ਦਸਤਾਵੇਜ਼ਾਂ ਦੀ ਮੰਗ ਕਰਨਗੇ। ਪਹਿਲੇ ਚਰਨ ਦੇ 31 ਜਨਵਰੀ ਨੂੰ ਸ਼ੁਰੂ ਹੋ ਕੇ 15 ਫਰਵਰੀ ਨੂੰ ਖਤਮ ਮੁਹਿੰਮ ਦੌਰਾਨ ਨਕਦ ਜਮ੍ਹਾ ਕੀਤੀ ਸੀਮਾ 5 ਲੱਖ ਰੁਪਏ ਜਾਂ ਵਧ ਰੱਖੀ ਗਈ ਸੀ।
ਸੀ.ਬੀ.ਡੀ.ਟੀ. ਨੇ ਕਿਹਾ,‘‘1300 ਉੱਚ ਜ਼ੋਖਮ ਵਾਲੇ ਵਿਅਕਤੀਆਂ ਸਮੇਤ 60 ਹਜ਼ਾਰ ਤੋਂ ਵਧ ਲੋਕਾਂ ਨੂੰ ਨੋਟਬੰਦੀ ਦੀ ਮਿਆਦ ਦੌਰਾਨ ਜ਼ਿਆਦਾ ਨਕਦ ਵਿਕਰੀ ਨੂੰ ਜਮ੍ਹਾ ਕਰਨ ਦਾ ਦਾਅਵਾ ਕਰਨ ਵਾਲੇ ਲੋਕਾਂ ਨੂੰ ਜਾਂਚ ਲਈ ਚੁਣਿਆ ਗਿਆ ਹੈ। ਉੱਚੇ ਮੁੱਲ ਦੀ ਸੰਪਤੀ ਦੀ ਖਰੀਦ ਦੇ 6 ਹਜ਼ਾਰ ਤੋਂ ਵਧ ਸੌਦਿਆਂ ਅਤੇ ਦੂਜੇ ਦੇਸ਼ ਭੇਜੇ ਗਏ ਧਨ ਦੇ 6,600 ਮਾਮਲੇ ਵਿਆਪਕ ਜਾਂਚ ਦੇ ਦਾਇਰੇ ‘ਚ ਹਨ। ਆਮਦਨ ਟੈਕਸ ਵਿਭਾਗ ਦੇ ਨੀਤੀ ਨਿਰਮਾਤਾ ਬਾਡੀ ਸੀ.ਬੀ.ਡੀ.ਟੀ. (ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸੇਸ਼ਨ) ਨੇ ਕਿਹਾ ਕਿ ਉਸ ਨੇ 9 ਨਵੰਬਰ 2016 ਤੋਂ ਇਸ ਸਾਲ 28 ਫਰਵਰੀ ਦਰਮਿਆਨ ਕਰੀਬ 9,334 ਕਰੋੜ ਦੀ ਅਣਐਲਾਨੀ ਆਮਦਨ ਦਾ ਪਤਾ ਲਾਇਆ ਹੈ। ਵਿਭਾਗ ਨੇ 2,362 ਛਾਪੇਮਾਰੀ, ਜ਼ਬਤੀ ਅਤੇ ਸਰਵੇ ਦੀ ਕਾਰਵਾਈ ਕੀਤੀ ਹੈ। ਸੀ.ਬੀ.ਡੀ.ਟੀ. ਨੇ ਕਿਹਾ,‘‘ਅਜਿਹੇ ਮਾਮਲੇ ਜਿਨ੍ਹਾਂ ‘ਚ ਜਵਾਬ ਨਹੀਂ ਮਿਲਿਆ ਹੈ ਕਿ ਪੂਰੀ ਜਾਂਚ ਕੀਤੀ ਜਾਵੇਗੀ।‘‘ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਹਿੰਮ ਦਾ ਇਹ ਚਰਨ ਸ਼ੁਰੂ ਕਰਨ ਤੋਂ ਪਹਿਲਾਂ ਸ਼ੱਕੀ ਨਕਦ ਜਮ੍ਹਾ ਦੀ ਪਛਾਣ ਲਈ ਆਧੁਨਿਕ ਡੇਟਾ ਵਿਸ਼ਲੇਸ਼ਣ ਦੀ ਇਸਤੇਮਾਲ ਕੀਤਾ ਗਿਆ ਹੈ। ਇਸ ਸਾਲ 31 ਜਨਵਰੀ ਨੂੰ ਸ਼ੁਰੂ ਹੋਏ ਸਵੱਛ ਧਨ ਮੁਹਿੰਮ ਦੇ ਪਹਿਲੇ ਚਰਨ ਦੇ ਅਧੀਨ ਵਿਭਾਗ ਨੇ ਆਨਲਾਈਨ ਪ੍ਰਸ਼ਨ ਪੁੱਛੇ ਸਨ ਅਤੇ 17.92 ਲੱਖ ਲੋਕਾਂ ਦੀ ਜਾਂਚ ਕੀਤੀ ਸੀ, ਜਿਸ ਦਾ 9.46 ਲੱਖ ਲੋਕਾਂ ਨੇ ਜਵਾਬ ਦਿੱਤਾ ਸੀ।

WRITTEN BY