June 13, 2026 9:12 am

ਦੁਰਗਾ ਸ਼ਕਤੀ ਨਾਗਪਾਲ ਨੂੰ ਕਲੀਨ ਚਿੱਟ ਦੇਣ ਵਾਲੇ ਡੀ. ਐਮ. ਨੂੰ ਹਟਾਇਆ ਗਿਆ

ਲਖਨਊ, 28 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਗ੍ਰੇਟਰ ਨੋਇਡਾ ਦੀ ਐਸ. ਡੀ. ਐਮ. ਦੁਰਗਾ ਸ਼ਕਤੀ ਨਾਗਪਾਲ ਮਾਮਲੇ ‘ਚ ਇਕ ਨਵਾਂ ਮੋੜ ਆ ਗਿਆ ਹੈ। ਦੁਰਗਾ ਸ਼ਕਤੀ ਨਾਗਪਾਲ ਨੂੰ ਕਲੀਨ ਚਿੱਟ ਦੇਣ ਵਾਲੇ ਨੋਇਡਾ ਦੇ ਡੀ. ਐਮ. ਰਵਿਕਾਂਤ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਰਵੀਕਾਂਤ ਨੂੰ ਹਟਾਉਣ ਦੀਆਂ ਅਟਕਲਾਂ ਉਸ ਸਮੇਂ ਹੀ ਸ਼ੁਰੂ ਹੋ ਗਈਆਂ ਸਨ। ਜਦ ਉਨ੍ਹਾਂ ਨੇ ਦੁਰਗਾ ਸ਼ਕਤੀ ਨੂੰ ਕਲੀਨ ਚਿੱਟ ਦਿੱਤੀ ਸੀ। ਗੌਰਤਲਬ ਹੈ ਕਿ ਮਸਜਿਦ ਦੀ ਦੀਵਾਰ ਗਿਰਾਉਣ ਦੇ ਮਾਮਲੇ ‘ਚ ਡੀ. ਐਮ. ਰਵਿਕਾਂਤ ਸਿੰਘ ਨੇ ਦੁਰਗਾ ਸ਼ਕਤੀ ਨਾਗਪਾਲ ਨੂੰ ਕਲੀਨ ਚਿੱਟ ਦਿੱਤੀ ਸੀ।

Send this to a friend