ਹੈਦਰਾਬਾਦ 28 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਇਕ ਸਥਾਨਕ ਅਦਾਲਤ ਨੇ ਅਗਸਤ 2007 ਵਿਚ ਇਥੇ ਹੋਏ ਦੋ ਬੰਬ ਧਮਾਕਿਆਂ, ਜਿਨ੍ਹਾਂ ਵਿਚ 42 ਵਿਅਕਤੀ ਮਾਰੇ ਗਏ ਸਨ, ਦੇ ਮਾਮਲੇ ‘ਚ 4 ਦੋਸ਼ੀਆਂ ਵਿਰੁੱਧ ਦੋਸ਼ ਆਇਦ ਕਰ ਦਿੱਤੇ ਹਨ। ਸੈਸ਼ਨ ਜੱਜ ਦੀ ਅਦਾਲਤ ਨੇ ਅਨੀਕ ਸ਼ਫੀਕ ਸਈਦ, ਮੁਹੰਮਦ ਸਦੀਕ, ਅਕਬਰ ਇਸਮਾਇਲ ਚੌਧਰੀ ਤੇ ਅਨਸਾਰ ਅਹਿਮਦ ਬਾਦਸ਼ਾਹ ਸ਼ੇਖ ਵਿਰੁੱਧ ਦੋਸ਼ ਆਇਦ ਕਰਨ ਦਾ ਆਦੇਸ਼ ਦਿੱਤਾ। ਇਹ ਸਾਰੇ ਦੋਸ਼ੀ ਕਥਿੱਤ ਤੌਰ ‘ਤੇ ਇੰਡੀਅਨ ਮੁਜਾਹਦੀਨ ਨਾਲ ਸਬੰਧਤ ਹਨ। ਅਦਾਲਤ ਨੇ ਅਗਲੀ ਸੁਣਵਾਈ 28 ਅਕਤੂਬਰ ‘ਤੇ ਪਾ ਦਿੱਤੀ ਹੈ।