ਅਨੰਦਪੁਰ ਸਾਹਿਬ, 28 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਵੱਲੋਂ ਮੰਗਲਵਾਰ 27 ਅਗਸਤ ਨੂੰ ਡੀ.ਪੀ.ਆਈ ਮੁਹਾਲੀ ਦਫਤਰ ਅੱਗੇ ਰੋਸ ਧਰਨਾ ਦੇ ਕੇ ਮੁਜ਼ਾਹਰਾ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਰਣਜੀਤ ਸਿੰਘ ਸੈਣੀ ਨੇ ਕਿਹਾ ਕਿ ਸਹਾਇਤਾ ਪ੍ਰਾਪਤ ਸਕੂਲਾਂ ਅਧਿਆਪਕ ਪਿੱਛਲੇ 5 ਮਹੀਨੇ ਤੋਂ ਤਨਖਾਹ ਲਈ ਤਰਸ ਰਹੇ ਹਨ ਪ੍ਰੰਤੂ ਸਰਕਾਰ ਵੱਲੋਂ ਕੁਝ ਵੀ ਗੌਰ ਨਹੀਂ ਕੀਤਾ ਜਾ ਰਿਹਾ ਜਿਸ ਦੇ ਸੰਬੰਧ ਵਿਚ ਅੱਜ ਅਸੀਂ ਇਥੇ ਧਰਨਾ ਦੇਣ ਲਈ ਇਕਜੁੱਟ ਹੋਏ ਹਾਂ। ਉਨ੍ਹਾਂ ਸਰਕਾਰ ਅੱਗੇ ਮੰਗ ਕਰਦਿਆਂ ਕਿਹਾ ਕਿ ਏਡਿਡ ਸਕੂਲਾਂ ਵਿੱਚ ਕਮ ਕਰਦੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇ, 5 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਇਸ ਉੱਤੇ ਗੌਰ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪ੍ਰੈੱਸ ਸਕੱਤਰ ਹਰਦੀਪ ਸਿੰਘ ਢੀਂਡਸਾ, ਅਮਰਜੀਤ ਸਿੰਘ ਭੁੱਲਰ ਰੋਪੜ, ਰਣਜੀਤ ਸਿੰਘ ਸੈਣੀ ਰੋਪੜ, ਰਾਜ ਮਿਸ਼ਰਾ ਅਮ੍ਰਿਤਸਰ, ਅਜੇ ਚੌਹਾਨ, ਰੁਪਿੰਦਰਜੀਤ ਸਿੰਘ ਹੁਸ਼ਿਆਰਪੁਰ, ਸ਼ਰਨਜੀਤ ਸਿੰਘ, ਯਾਦਵਿੰਦਰ ਕੁਮਾਰ ਮੋਹਾਲੀ, ਰਾਜਿੰਦਰ ਕੁਮਾਰ ਨਵਾਂਸ਼ਹਿਰ, ਅਰਵਿੰਦ ਬੈਂਸ, ਮਨੀਸ਼ ਅਗਰਵਾਲ ਜਲੰਧਰ, ਤਲਵਿੰਦਰ ਸਿੰਘ ਢਿੱਲੋਂ, ਬਲਵੰਤ ਸਿੰਘ, ਅਨਿਲ ਭਾਰਤੀ ਪਟਿਆਲਾ, ਸ਼ਵਿੰਦਰਜੀਤ ਕੋਰ, ਗੁਰਮੀਤ ਸਿੰਘ ਲੁਧਿਆਣਾ ਆਦਿ ਹਾਜ਼ਿਰ ਸਨ।