Skip to content
Independent perspectives. Global stories.
BREAKING

ਨਾਭਾ ਜੇਲ੍ਹ ਬ੍ਰੇਕ ਮਾਮਲੇ ’ਚ ਅਮਨਦੀਪ ਸਿੰਘ ਨਾਭਾ ਅਦਾਲਤ ਵਿੱਚ ਪੇਸ਼

Share this story

image ਨਾਭਾ, 11 ਅਪ੍ਰੈਲ (ਕਰਮਜੀਤ ਸੋਮਲ, ਸਿਕੰਦਰ)- ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਅੱਜ ਪੰਜਾਬ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਸੇਖੋ,  ਮਨਵੀਰ ਸੇਖੋ ਉਰਫ ਮਨੀ, ਰਾਜਵਰਿੰਦਰ ਸਿੰਘ ਸੁਲਤਾਨ, ਕੁਲਵਿੰਦਰ ਸਿੰਘ ਸ਼ੀਰਾ ਅਤੇ ਪੰਜਾਬ ਗਨ ਹਾਊਸ ਦੇ ਮਾਲਕ ਕਿਰਨਪਾਲ ਸਿੰਘ,ਨੀਟਾ ਦਿਉਲ ਪਹਿਲਾ ਹੀ ਪੰਜਾਬ ਪੁਲਿਸ ਵੱਲੋ ਫੜੇ ਗਏ ਸਨ ਜੇਲ ਬ੍ਰੇਕ ਮਾਮਲੇ ਵਿੱਚ ਫਰਾਰ ਹੋਣ ਵਾਲੇ ਗੈਗਸਟਰ ਅਮਨਦੀਪ ਸਿੰਘ ਟੋਟੀਆ ਨੂੰ ਪਿਛਲੇ ਦਿਨੀ ਜ¦ਧਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਅੱਜ ਪਟਿਆਲਾ ਪੁਲਿਸ ਵੱਲੋਂ ਮਾਨਯੋਗ ਜੱਜ ਪੈਮਲਪ੍ਰੀਤ ਗਰੇਵਾਲ ਦੀ ਅਦਾਲਤ ਵਿੱਚ ਭਾਰੀ ਪੁਲਿਸ ਫੋਰਸ ਦੋਰਾਨ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਵੱਲੋ 4 ਦਿਨ ਦਾ ਰਿਮਾਡ ਦਿੱਤਾ ਗਿਆ ਪੁਲਿਸ ਵੱਲੋ 10 ਦਿਨ ਦਾ ਰਿਮਾਡ ਲੈਣ ਦੀ ਪੇਸਕਸ ਕੀਤੀ । ਇਸ ਸਬੰਧੀ ਐਸ ਐਚ ਓ ਕੋਤਵਾਲੀ ਨਾਭਾ ਬਿੱਕਰ ਸਿੰਘ ਨੇ ਆਖਿਆ ਕਿ ਨਾਭਾ ਜੇਲ ਬ੍ਰੇਕ ਮਾਮਲੇ ਵਿੱਚ ਅਮਨਦੀਪ ਸਿੰਘ ਨੂੰ ਨਾਭਾ ਦੀ ਅਦਾਲਤ ਵਿੱਚ ਪੇਸ ਕੀਤਾ ਹੈ ਅਤੇ  15 ਅਪ੍ਰੈਲ ਤੱਕ ਮਾਨਯੋਗ ਅਦਾਲਤ ਵੱਲੋ ਰਿਮਾਡ ਦਿੱਤਾ ਗਿਆ ਅਤੇ ਤਫਤੀਸ਼ ਜਾਰੀ ਹੈ।

WRITTEN BY