Skip to content
Independent perspectives. Global stories.
BREAKING

ਪਾਤੜਾਂ ਖੇਤੀਬਾੜੀ ਵਿਕਾਸ ਬੈਂਕ ਦਾ ਮਨੈਜ਼ਰ ਵਿਜ਼ੀਲੈਂਸ ਵਲੋਂ ਰਿਸ਼ਵਤ ਲੈਦਿਆਂ ਰੰਗੇ ਹੱਥੀ ਗ੍ਰਿਫ਼ਤਾਰ

Share this story

image ਪਾਤੜਾਂ, 11 ਅਪ੍ਰੈਲ (ਹਰਭਜਨ ਸਿੰਘ ਮਹਿਰੋਕ)- ਕੈਪਟਨ ਸਰਕਾਰ ਵਲੋਂ ਪੰਜਾਬ ਦੀ ਜਨਤਾ ਨਾਲ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦੇਣ ਦਾ ਵਾਅਦਾ ਉਸ ਵੇਲੇ ਸੱਚ ਹੁੰਦਾ ਨਜ਼ਰ ਆਇਆਂ ਜਦੋਂ ਅੱਜ ਸਹਿਕਾਰੀ ਵਿਕਾਸ ਬੈਂਕ ਪਾਤੜਾਂ ਦੇ ਮੈਨੇਜ਼ਰ ਸਤਵਿੰਦਰ ਸਿੰਘ ਨੂੰ ਪਿੰਡ ਹਰਿਅਉ ਦੇ  ਕਿਸਾਨ ਗੁਰਪਿਆਰ ਸਿੰਘ ਕੋਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਦਿਆਂ ਵਿਜ਼ੀਲੈਸ ਵਿਭਾਗ ਦੀ ਟੀਮ ਨੇ ਬੀ. ਐਡ. ਆਰ. ਦੇ ਐਸ. ਡੀ. ਓ. ਦਰਸ਼ਨ ਸਿੰਘ ਅਤੇ ਜੇ. ਈ ਗੁਰਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਰਿਸ਼ਵਤ ਲੈਦਿਆਂ ਗ੍ਰਿਫਤਾਰ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜ਼ੀਲੈਂਸ ਇੰਸਪੈਕਰਟ ਸ੍ਰ. ਪਰਮਜੀਤ ਕੁਮਾਰ ਨੇ ਦੱਸਿਆ ਕਿ ਪਿੰਡ ਹਰਿਅਉ ਦੇ ਕਿਸਾਨ ਗੁਰਪਿਆਰ ਸਿੰਘ ਨੇ ਚਾਰ ਸਾਲ ਪਹਿਲਾਂ ਉਕਤ ਬੈਂਕ ਤਂੋ ਡੇਅਰੀ ਫਾਰਮ ਦੇ ਕੰਮ ਲਈ ਤਕਰੀਬਨ ਅੱਠ ਲੱਖ ਪਚਾਸੀ ਹਜ਼ਾਰ ਦਾ ਕਰਜ਼ਾਂ ਲਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨ ਗੁਰਪਿਆਰ ਸਿੰਘ ਕਰਜ਼ੇ ਦੀਆਂ ਸਾਰੀਆਂ ਕਿਸ਼ਤਾਂ ਬੈਂਕ ਨੂੰ ਅਦਾ ਕਰ ਚੁੱਕਾ ਸੀ ’ਤੇ ਹੁਣ ਸਬਸਿਡੀ ਅਤੇ ਹਿੱਸੇਦਾਰੀ ਨੂੰ ਦੇਣ ਲਈ ਬੈਂਕ ਮਨੈਂਜ਼ਰ ਕੋਲ ਪਹੁੰਚ ਕੀਤੀ ਤਾਂ ਬੈਂਕ ਮੇਨੈਜ਼ਰ ਸਤਵਿੰਦਰ ਸਿੰਘ ਨੇ ਸਬਸਿਡੀ ਅਤੇ ਹਿੱਸੇਦਾਰੀ ਦੇਣ ਸਬੰਧੀ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਮਾਮਲਾ ਦੱਸ ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਗੁਰਪਿਆਰ ਸਿੰਘ ਨੇ ਬੈਂਕ ਮਨੈਂਜ਼ਰ ਨਾਲ ਉਸ ਸਮੇਂ ਰਿਸ਼ਵਤ ਦੀ ਰਕਮ ਦੇਣ ਦਾ ਸਮਾਂ ਤਹਿ ਕਰਕੇ ਇਸ ਦੀ ਸੂਚਨਾਂ ਵਿਜ਼ੀਲੈਂਸ ਵਿਭਾਗ ਨੂੰ ਦਿੱਤੀ ਜਿਸ ’ਤੇ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਬੈਂਕ ਵਿੱਚ ਗੁਪਤ ਤਰੀਕੇ ਨਾਲ ਜਾਲ ਵਿਛਾ ਕੇ ਬੈਂਕ ਮੇਨੈਜ਼ਰ ਨੂੰ ਰਿਸ਼ਵਤ ਲੈਦਿਆਂ ਰੰਗੇ ਹੱਥੀ ਗ੍ਰਿਫਤਾਰ ਕਰਕੇ ਮੁਕੱਦਮਾਂ ਨੰਬਰ 3 ਮਿੱਤੀ 11 ਅਪ੍ਰੈਲ 2017 ਦਰਜ਼ ਕਰ ਲਿਆ ਗਿਆ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਵਿਜ਼ੀਲੈਂਸ ਇੰਸਪੈਕਟਰ ਪਰਮਜੀਤ ਕੁਮਾਰ ਨੇ ਕਿਹਾ ਕਿ ਬੈਂਕ ਦੀ ਕਮੇਟੀ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਅਤੇ ਇਸ ਪੂਰੇ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸਨੂੰ ਬਖਸ਼ਿਆਂ ਨਹੀਂ ਜਾਵੇਗਾ। ਜਦੋਂ ਅਕਾਲੀ ਦਲ ਦੇ ਨਾਲ ਸਬੰਧਤ ਕਮੇਟੀ ਦੇ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਨੈਜ਼ਰ ਵਲੋਂ ਕਿਸਾਨਾਂ ਕੋਲੋਂ ਰਿਸ਼ਵਤ ਦੀ ਮੰਗ ਕਰਨ ਦਾ ਮਾਮਲਾ ਮੇਰੇ ਧਿਆਨ ਵਿੱਚ ਪਹਿਲੀ ਵਾਰ ਆਇਆ ਹੈ। ਪਰ ਪੀੜਤ ਕਿਸਾਨ ਦਾ ਕਹਿਣਾ ਸੀ ਕਿ ਬਿਨ੍ਹਾਂ ਰਿਸ਼ਵਤ ਤੋ ਕਿਸੇ ਵੀ ਕਿਸਾਨ ਦਾ ਬੈਂਕ ਅਧਿਕਾਰੀਆਂ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ ਸੀ। ਕਈ ਹੋਰ ਗਰੀਬ ਕਿਸਾਨਾਂ ਨੇ ਵੀ ਇਸ ਤਰਾਂ ਦੇ ਕੇਸਾਂ ਬਾਰੇ ਖੁੱਲ ਕੇ ਸਾਹਮਣੇ ਆ ਕੇ ਦੱਸਿਆ ਕਿ ਕਈ ਕਰਜੇ ਵਾਲੇ ਕੇਸਾਂ ਵਿੱਚ ਕਥਿਤ ਤੌਰ ਤੇ ਹਰ ਰੋਜ ਲੁੱਟ-ਖਸੁੱਟ ਹੋ ਰਹੀ ਹੈ ਜੇਕਰ ਇਸ ਤਰਾਂ ਦੇ ਕੇਸਾਂ ਨੂੰ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤਾਂ ਹੋਰ ਵੀ ਕਈ ਥਾਵਾਂ ਤੇ ਇਸ ਤਰਾਂ ਦੇ ਮਾਮਲੇ ਸਾਹਮਣੇ ਆ ਸਕਦੇ ਹਨ।

WRITTEN BY