Skip to content
Independent perspectives. Global stories.
BREAKING

ਬਰਨਾਲਾ ਪੁਲਿਸ ਨੂੰ ਵੱਡੀ ਸਫ਼ਲਤਾ: ਕਰੀਬ 9 ਕਿੱਲੋ ਅਫ਼ੀਮ ਬਰਾਮਦ

Share this story

image ਬਰਨਾਲਾ, 11 ਅਪ੍ਰੈੱਲ (ਨਿਰਮਲ ਸਿੰਘ ਪੰਡੋਰੀ)-  ਐਸ.ਐਸ.ਪੀ ਬਰਨਾਲਾ ਸ੍ਰੀ ਸੁਸ਼ੀਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਹਰਪ੍ਰੀਤ ਸਿੰਘ ਸਿੱਧੂ,9ਫਸ਼, ਮੁਖੀ ਸਪੈਸ਼ਲ ਟਾਸਕ ਫੋਰਸ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਆਦੇਸਾਂ ਦੀ ਪਾਲਣਾ ਹਿੱਤ ਜ਼ਿਲ੍ਹਾ ਬਰਨਾਲਾ ਵਿੱਚ ਨਸ਼ਾ ਵੇਚਣ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਉਸ ਸਮੇ ਵੱਡੀ ਸਫ਼ਲਤਾ ਹਾਸਲ ਹੋਈ। ਜਦੋ ਐੱਸ. ਆਈ ਬਲਜੀਤ ਸਿੰਘ ਇੰਚਾਰਜ ਆਰਥਿਕ ਅਪਰਾਧ ਸ਼ਾਖਾ ਬਰਨਾਲਾ ਸਮੇਤ ਪੁਲਿਸ ਪਾਰਟੀ ਦੇ ਮਿਤੀ 10-04-17 ਨੂੰ ਮੁਕੱਦਮਾਂ ਨੰਬਰ 97/17 ਅ/ਧ 419,420 ਭ:ਦੰ ਥਾਣਾ ਸਿਟੀ ਬਰਨਾਲਾ ਦੀ ਤਫਤੀਸ਼ ਦੇ ਸਬੰਧ ਵਿੱਚ ਮੇਨ ਸੜਕ ਨੇੜੇ ਕੋਲਡ ਸਟੋਰ ਭਦੌੜ ਮੌਜੂਦ ਸੀ ਤਾਂ ਉਸ ਪਾਸ ਗੁਪਤ ਇਤਲਾਹ ਮਿਲੀ ਕਿ ਬਲਰਾਜ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਗੱਗ ਕਲਾਂ ਜ਼ਿਲ੍ਹਾ ਲੁਧਿਆਣਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਲੇਮਪੁਰਾ ਜ਼ਿਲ੍ਹਾ ਲੁਧਿਆਣਾ ਵੱਡੀ ਪੱਧਰ ਤੇ ਅਫੀਮ ਵੇਚਣ ਦਾ ਧੰਦਾ ਕਰਦੇ ਹਨ।
ਇਹਨਾਂ ਪਾਸ ਕੈਟਰ ਨੰਬਰ ਫ2-05ਾਂ-9293 ਮਾਰਕਾ 1212 ਹੈ ਜੋ ਇਸ ਕੈਂਟਰ ਤੇ ਬਾਹਰਲੀ  ਸਟੇਟ ਵਿੱਚੋਂ ਅਫ਼ੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਏਰੀਆ ਵਿੱਚ ਵੇਚਦੇ ਹਨ। ਇਸ ਮੁਖਬਰੀ ਦੇ ਅਧਾਰ ਤੇ ਐਸ.ਆਈ ਬਲਜੀਤ ਸਿੰਘ ਇੰਚਾਰਜ ਆਰਥਿਕ ਅਪਰਾਧ ਸ਼ਾਖਾ ਬਰਨਾਲਾ ਅਤੇ ਐਸ.ਆਈ ਕਮਲਜੀਤ ਸਿੰਘ ਮੁੱਖ ਅਫਸਰ ਥਾਣਾ ਭਦੌੜ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਉੱਕਤ ਦੋਸ਼ੀਆਂ ਅਤੇ ਕੈਂਟਰ ਦੀ ਤਲਾਸ਼ ਕੀਤੀ ਤਾਂ ਅਨਾਜ ਮੰਡੀ ਭਦੌੜ ਵਿਖੇ ਮਾਰਕੀਟ ਕਮੇਟੀ ਦੇ ਦਫਤਰ ਦੇ ਨੇੜੇ ਉੱਕਤ ਕੈਂਟਰ ਖੜ੍ਹਾ ਮਿਲਿਆ, ਜਿਸ ਵਿੱਚ ਪਪੀਤੇ ਦਾ ਫਲ ਲੋਢ ਸੀ। ਦੋਨੋ ਦੋਸ਼ੀ ਕੈਂਟਰ ਦੀ ਅਗਲੀ ਸੀਟ ਪਰ ਬੈਠੇ ਲਿਫ਼ਾਫੇ ਦੀ ਛੇੜਛਾੜ ਕਰ ਰਹੇ ਸਨ।
ਇਤਲਾਹ ਦੇਣ ਤੇ ਸ੍ਰੀ ਸੁਰਿੰਦਰ ਕੁਮਾਰ ਡੀ.ਐਸ.ਪੀ ਤਪਾ ਦੀ ਹਾਜਰੀ ਵਿੱਚ ਜਾਬਤਾ ਅਨੁਸਾਰ ਤਲਾਸ਼ੀ ਕਰਨ ਤੇ ਦੋਸ਼ੀਆਂ ਦੇ ਕਬਜੇ ਵਿੱਚੋ 8-00 ਕਿੱਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਦੇ ਖਿਲਾਫ ਮੁਕੱਦਮਾਂ ਨੰਬਰ 22 ਮਿਤੀ 10-04-17 ਅ/ਧ 18/61-85 ਂ4ਫਸ਼ ਐਕਟ ਥਾਣਾ ਭਦੌੜ ਦਰਜ ਰਜਿਸ਼ਟਰ ਕੀਤਾ ਗਿਆ ਹੈ। ਦੋਸ਼ੀਆਂ ਪਾਸੋਂ ਸੋਰਸ ਆਫ ਸਪਲਾਈ ਦਾ ਪਤਾ ਲਗਾਇਆ ਜਾ ਰਿਹਾ ਹੈ।
  ਇਸ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਅਨਸਰਾਂ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਮਿਤੀ 01-01-17 ਤੋਂ ਅੱਜ ਤੱਕ 44 ਦਰਜ ਮੁਕੱਦਮੇ ਕਰਕੇ 50 ਦੋਸ਼ੀ ਗ੍ਰਿਫਤਾਰ ਕਰਕੇ 43 ਕਿਲੋ 750 ਗ੍ਰਾਮ ਭੁੱਕੀ ਚੂਰਾ ਪੋਸਤ, ਹੈਰੋਇਨ 0.005 ਗ੍ਰਾਮ, ਸਮੈਕ 0.017 ਗ੍ਰਾਮ, 15180 ਨਸ਼ੀਲੇ ਕੈਪਸੂਲ ਅਤੇ ਗੋਲੀਆ, 9 ਨਸ਼ੀਲੀਆਂ ਸ਼ੀਸ਼ੀਆਂ, 0.006 ਗ੍ਰਾਮ ਨਸ਼ੀਲਾ ਪਾਊਡਰ, ਸੁਲਫਾ (ਭੰਗ) ਅਤੇ ਅਫ਼ੀਮ 8 ਕਿੱਲੋ 750 ਗ੍ਰਾਮ ਬ੍ਰਾਮਦਗੀ ਕੀਤੀ ਗਈ ਹੈ। ਐਸ.ਐਸ.ਪੀ ਬਰਨਾਲਾ ਨੇ ਦੱਸਿਆ ਹੈ ਕਿ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ ਅਤੇ ਨਸ਼ਿਆਂ ਦੇ ਧੰਦੇ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

WRITTEN BY