Skip to content
Independent perspectives. Global stories.
BREAKING

ਸਰਦੂਲਗੜ੍ਹ ’ਚ ਜ਼ਿਲ੍ਹਾ ਮੰਡੀ ਅਫ਼ਸਰ ਦੀ ਹਾਜ਼ਰੀ ’ਚ ਕਣਕ ਦੀ ਖਰੀਦ ਸ਼ੁਰੂ

Share this story

image ਸਰਦੂਲਗੜ੍ਹ 10 ਅਪ੍ਰੈਲ (ਵਿਪਨ ਗੋਇਲ, ਬਲਜੀਤ ਪਾਲ)- ਹਾੜੀ ਦੀ ਫਸਲ ਮੰਡੀਆਂ ‘ਚ ਆਉਣੀ ਸੁਰੂ ਹੋ ਗਈ ਹੈ।  ਜਿਸ ਨੂੰ ਵੇਖਦਿਆਂ ਜਿੱਥੇ ਸਬੰਧਤ ਮਹਿਕਮਾ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕਰ ਰਿਹਾ ਹੈ ਉ¤ਤੇ ਅੱਜ ਸਰਦੂਲਗੜ੍ਹ ਅਨਾਜ ਮੰਡੀ ‘ਚ ਸਰਕਾਰੀ ਖਰੀਦ ਸੁਰੂ ਕਰ ਦਿੱਤੀ ਗਈ।ਜਿਲ੍ਹਾ ਮੰਡੀ ਅਫਸਰ ਮਾਨਸਾ ਕੁਲਦੀਪ ਸਿੰਘ ਬਰਾੜ ਨੇ ਅੱਜ ਸਰਦੂਲਗੜ੍ਹ ਦੀ ਅਨਾਜ ਮੰਡੀ ਚ’ ਸਰਕਾਰੀ ਖਰੀਦ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ਖੁਸ਼ੀ ‘ਚ ਆੜਤੀਆਂ ਨੇ ਲੱਡੂ ਵੀ ਵੰਡੇ। ਸਰਕਾਰੀ ਖਰੀਦ ਕਰਨ ਵਾਲੀ ਏਜੰਸੀਆਂ ਮਾਰਕਫੈਡ, ਪਨਗਰੇਨ ਅਤੇ ਪੰਜਾਬ ਐਗਰੋ ਨੇ ਕਣਕ ਦੀ ਖਰੀਦ ਸੁਰੂ ਕਰ ਦਿੱਤੀ। ਇਸ ਮੌਕੇ ਬੋਲਦਿਆ ਮੰਡੀ ਅਫਸਰ ਬਰਾੜ ਨੇ ਕਿਹਾ ਕਿ ਕਿ ਮੰਡੀ ‘ਚ ਕਿਸੇ ਵੀ ਕਿਸਾਨਾਂ ਜਾਂ ਆੜਤੀਏ ਨੂੰ ਕੋਈ ਵੀ ਮੁਸਕਿਲ ਨਹੀ ਆਉਣ ਦਿੱਤੀ ਜਾਵੇਗੀ। ਕਣਕ ਦੀ ਖਰੀਦ ਦੀ ਅਦਾਇਗੀ ਕਿਸਾਨਾਂ ਨੂੰ ਸਮੇਂ ਸਿਰ ਕੀਤੀ ਜਾਵੇਗੀ। ਅੱਜ ਸਰਦੂਲਗੜ੍ਹ ਅਤੇ ਸੰਘਾ ‘ਚ 1600 ਕੁਇੰਟਲ ਕਣਕ ਦੀ ਖਰੀਦ ਉ¤ਕਤ ਏਜੰਸੀਆਂ ਵੱਲੋ ਕੀਤੀ ਗਈ। ਜਿਸ ਵਿੱਚ ਸਰਦੂਲਗੜ੍ਹ ਅਨਾਜ ਮੰਡੀ ਵਿੱਚ 1200 ਕੁਇੰਟਲ ਅਤੇ ਸੰਘਾ ਵਿੱਚ 400 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ। ਇਸ ਮੋਕੇ ਤੇ ਰਾਜਿੰਦਰ ਸਿੰਘ ਇੰਨਸਪੈਕਟਰ,ਕਾਂਸ਼ੀ ਰਾਮ ਇੰਨਸਪੈਕਟਰ,,ਰਾਜਿੰਦਰ ਕੁਮਾਰ ਮਹਿੰਗੀ ਲੇਖਾਕਾਰ, ਆੜਤੀਆ ਐਸੋਸੀੲੈਸ਼ਨ ਦੇ ਪ੍ਰਧਾਨ ਪਵਨ ਚੋਧਰੀ,ਸਾਬਕਾ ਚੇਅਰਮੈਨ ਸੱਤਪਾਲ ਵਰਮਾ ਆਦਿ ਹਾਜ਼ਰ ਸਨ।

WRITTEN BY