ਧਨੌਲਾ, 10 ਐਪ੍ਰਲ (ਸਰਾਜ ਘਨੌਰ, ਇਕਬਾਲ ਨਹਿਲ)- ਧਨੌਲਾ ਨੇੜਲੇ ਵੱਖ-ਵੱਖ ਖੇਤਾਂ ਵਿੱਚ ਲੱਗੀ ਅੱਗ ਨਾਲ ਡੇਢ ਦੇ ਕਰੀਬ ਏਕੜ ਕਣਕ ਦੀ ਪੱਕੀ ਫਸ਼ਲ ਨੂੰ ਅੱਗ ਲੱਗ ਨਾਲ ਸੜ੍ਹਕੇ ਸੁਆਹ ਹੋਣ ਜਾਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਮੌਕੇ ਤੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਕਿਸਾਨ ਰਣਜੋਧ ਸਿੰਘ ਪੁੱਤਰ ਲਾਭ ਸਿੰਘ ਭੱਠਲਾ ਰੋਡ ਤੇ ਖੇਤ ’ਚ ਅੱਗ ਲੱਗਣ ਨਾਲ ਪੌਣਾ ਕਿੱਲਾ ਕਣਕ ਦੀ ਪੱਕੀ ਫ਼ਸਲ ਨੂੰ ਉਪਰੋ ਲੰਘ ਰਹੀਆਂ ਬਿਜ਼ਲੀਆਂ ਦਾ ਤੇਜ ਹਵਾਵਾਂ ਚੱਲਣ ਕਾਰਨ ਸਪਾਰਕ ਪੈ ਗਿਆ ਜਿਸ ਨਾਲ ਅੱਗ ਲੱਗ ਗਈ। ਨੇੜੇ ਹੀ ਬੈਠੇ ਬਹਾਲ ਸਿੰਘ ਪੁੱਤਰ ਕੌਰ ਸਿੰਘ ਤੇ ਕਾਲਾ ਸਿੰਘ ਨੇ ਪਿੰਡ ਜਾ ਕੇ ਗੁਰਦੁਆਰਾ ਸਾਹਿਬ ਵਿਖੇ ਅਨਾਉਸ਼ਮੇਂਟ ਕਰਵਾ ਦਿੱਤੀ ਜਿਸ ਨਾਲ ਪਿੰਡ ਦੇ ਲੋਕ ਇੱਕਠੇ ਹੋ ਪਾਣੀ ਤੇ ਟਰੈਕਟਰ ਨਾਲ ਵਾਹ ਕੇ ਅੱਗ ਤੇ ਕਾਬੂ ਪਾਇਆ ਗਿਆ। ਇਸੇ ਤਰ੍ਹਾ ਨੇੜਲੇ ਪਿੰਡ ਕੱਟੂ ਵਿਖੇ ਪੌਦਾ ਏਕੜ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਲੱਗਣ ਸੜ੍ਹਕੇ ਸੁਆਹ ਹੋ ਗਈ। ਪੀੜਤ ਕਿਸਾਨ ਬਿੱਕਰ ਸਿੰਘ, ਜਸਵਿੰਦਰ ਸਿੰਘ ਨੇ ਦੱਸਿਆ ਕਿ ਅਸੀ ਠੇਕੇ ਉਪਰ ਜਮੀਨ ਲੈ ਕੇ ਖੇਤੀ ਕਰ ਰਹੇ ਹਾਂ। ਉਨ੍ਰਾਂ ਦੱਸਿਆ ਕਿ ਦੁਪਿਹਰ ਦੇ ਡੇਢ ਵਜੇ ਦੇ ਕਰੀਬ ਜਦੋਂ ਹੀ ਖੇਤਾਂ ਵਾਲੀ ਲਾਇਟ ਛੱਡੀ ਗਈ ਤਾਂ ਖੇਤ ਨੇੜੇ ਲੱਗੀ ਸੁਵਿੱਚ ’ਚੋ ਸਪਾਰਕ ਪੈ ਗਿਆ ਅਤੇ ਹੇਠਾ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਜਲਦੀ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਅੱਗੇ ਵਧਣ ਤੋ ਰੋਕ ਲਿਆ। ਨਾਹਿਬ ਤਹਿਸੀਲਦਾਰ ਧਨੌਲਾ ਪਵਨ ਕੁਮਾਰ ਜਿੰਦਰ ਮੌਕਾ ਦੇਖਣ ਲਈ ਪਹੁੰਚੇ। ਇਸ ਮੌਕੇ ਤੇ ਹਾਜਰ ਪਿੰਡ ਦੀ ਸਰਪੰਚ ਸਿੰਦਰ ਕੌਰ , ਗੁਰਜੰਟ ਸਿੰਘ, ਪਿਆਰਾ ਸਿੰਘ ਪੰਚ, ਭੋਲਾ ਸਿੰਘ, ਮਲਕੀਤ ਸਿੰਘ ਹਮੀਰ ਸਿੰਘ, ਹਰਦੀਪ ਸਿੰਘ, ਅਮਰੀਕ ਸਿੰਘ, ਗੁਰਚਰਨ ਸਿੰਘ ਬਿੱਕਰ ਸਿੰਘ, ਸੁਰਿੰਦਰ ਸਿੰਘ ਤੇ ਗੁਰਜੀਤ ਸਿੰਘ ਨੇ ਬਿਜਲੀ ਵਿਭਾਗ ਦੇ ਉਚ ਅਧਿਕਾਰੀਆ ਤੋ ਮੰਗ ਕਰਦਿਆ ਕਿਹਾ ਕਿ ਜਦੋ ਤੱਕ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਉਨ੍ਹਾਂ ਚਿਰ ਖੇਤਾਂ ਵਾਲੀ ਬਿਜ਼ਲੀ ਸਵੇਰੇ 5 ਵਜੇ ਤੋਂ ਸਵੇਰ ਦੇ 9ਵਜੇ ਤੱਕ ਛੱਡਿਆ ਕਰਨ ਜਿਸ ਨਾਲ ਕਿਸਾਨਾਂ ਦਾ ਨੁਕਾਸ ਹੋਣ ਕਾਰਨ ਬੱਚ ਜਾਵੇਗਾ।
ਅੱਗ ਲੱਗਣ ਕਾਰਨ ਡੇਢ ਏਕੜ ਕਣਕ ਦੀ ਪੱਕੀ ਫਸਲ ਸੜ੍ਹ ਕੇ ਸੁਆਹ



