Skip to content
Independent perspectives. Global stories.
BREAKING

ਫਿਰੋਜਪੁਰ ਦੇ ਸਰਹੱਦੀ ਪਿੰਡ ਬਾਰੇ ਕੇ ਦੀ ਦਾਣਾ ਮੰਡੀ ਤੋਂ ਮਿਲਿਆ ਬੰਬ

Share this story

image ਫਿਰੋਜ਼ਪੁਰ  ਅਪ੍ਰੈਲ, 9 ਅਪ੍ਰੈਲ (ਗੁਰਬਚਨ ਸੋਨੂ)- ਜ਼ਿਲ੍ਹਾ ਫਿਰੋਜਪੁਰ ਦੇ ਹੂਸ਼ੈਨੀਵਾਲਾ ਹਿੰਦ -ਪਾਕਿ ਬਾਰਡਰ ਦੇ ਨਜਦੀਕੀ ਪਿੰਡ ਬਾਰੇ ਦੀ ਦਾਣਾ ਮੰਡੀ ਵਿੱਚ ਭਰਤੀ ਲਈ ਪਾਈ ਜਾ ਰਹੀ ਮਿੱਟੀ ਵਿੱਚੋ ਬੰਬ ਮਿਲਣ ਦਾ ਸਮਾਚਾਰ ਮਿਲਿਆਂ ਹੈ ਜਿਸ ਨਾਲ ਸਨਸਨੀ ਫੈਲ ਗਈ ਇਸ ਦੀ  ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਆਰਮੀ ਦੇ ਬੰਬ ਸਕਵਾਇਡ ਦੀ ਟੀਮ ਮੌਕੇ ਤੇ ਪਹੁੰਚ ਗਈ  ਜਾਣਕਾਰ ਿਮੁਤਾਬਿਕ  ਪਿੰਡ ਬਾਰੇ ਕੇ ਦੀ ਅਨਾਜ ਮੰਡੀ ਵਿੱਚ ਮਿੱਟੀ ਦੀ ਭਰਤੀ ਦਾ ਕੰਮ ਚਲ ਰਿਹਾ ਸੀ  ਆਸ -ਪਾਸ ਤੋ ਮਿੱਟੀ ਮੰਡੀ ਵਿੱਚ ਲਿਆਦੀ ਗਈ ਤਾਂ ਕੰਮ ਕਰ ਰਹੀ ਲੇਬਰ ਨੇ ਬੰਬ ਦੇਖ ਕੇ ਇਸਦੀ ਸੁਚਨਾ ਪੁਲਿਸ ਨੂੰ ਦਿੱਤੀ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਨੇ ਲੋਕਾਂ ਦੀ ਹਿਫਾਜਤ ਲਈ  ਲੋਕਾਂ ਨੂੰ ਬੰਬ ਤੋ ਦੂਰ ਕਰ ਦਿੱਤਾ  ਅਤੇ ਬੰਬ ਨੂੰ ਅਪਣੇ ਕਬਜੇ ਵਿੱਚ ਲੈ ਲਿਆਂ ਮੌਕੇ ਤੇ ਪਹੁੰਚੇ ਐਸ ਐਚ ਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾ ਨੇ ਬੰਬ ਅਪਣੇ ਕਬਜੇ ਵਿੱਚ ਲੈ ਲਿਆ ਹੈ ਅਤੇ  ਅਗਲੀ ਕਾਰਵਾਇਆ ਜਾਰੀ ਹੈ।

WRITTEN BY