Skip to content
Independent perspectives. Global stories.
BREAKING

ਗੁਰਦੁਆਰਾ ਏਕਤਾ ਵਿਹਾਰ (ਕੁੱਕੀ ਢਾਬ) ਜਲੰਧਰ ਵਿਖੇ ਨਵੇਂ ਦਰਬਾਰ ਸਾਹਿਬ ਦਾ ਸ਼ੁੱਭ ਆਰੰਭ

Share this story

image ਜਲੰਧਰ, 9 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਾਤਸ਼ਾਹੀ ਤੀਜੀ ਏਕਤਾ ਵਿਹਾਰ (ਨੇੜੇ ਕੁੱਕੀ ਢਾਬ) ਜਲੰਧਰ ਸ਼ਹਿਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉ¤ਦਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਬਹੁਤ ਹੀ ਸੁੰਦਰ ਨਵੇਂ ਦਰਬਾਰ ਸਾਹਿਬ ਦਾ ਸ਼ੁੱਭ ਅਰੰਭ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਦੂਜੀ ਮੰਜ਼ਿਲ ’ਤੇ ਸਥਿਤ ਇਸ ਦਰਬਾਰ ਸਾਹਿਬ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਹੈ। ਦਰਬਾਰ ਦੇ ਸ਼ੁੱਭ ਅਰੰਭ ਸਮੇਂ ਐਤਵਾਰ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਗਿਆ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ। ਗੁਰਦੁਆਰਾ ਸਾਹਿਬ ਦੀ ਜ਼ਮੀਨੀ ਮੰਜ਼ਿਲ ’ਤੇ ਹੁਣ ਗੁਰੂ ਕਾ ਲੰਗਰ ਕਾਇਮ ਕਰ ਦਿੱਤਾ ਗਿਆ ਹੈ। ਸੰਗਤ ਦੀ ਸਹੂਲਤ ਲਈ ਇਹ ਤਬਦੀਲੀ ਕੀਤੀ ਗਈ ਹੈ ਤਾਂ ਜੋ ਗੁਰਦੁਆਰਾ ਸਾਹਿਬ ਵਿੱਚ ਵਿਆਹ ਸ਼ਾਦੀਆਂ ਅਤੇ ਹੋਰ ਪ੍ਰੋਗਰਾਮ ਵੀ ਆਸਾਨੀ ਨਾਲ ਕੀਤੇ ਜਾ ਸਕਣ। ਨਵੇਂ ਦਰਬਾਰ ਸਾਹਿਬ ਨੂੰ ਕਾਇਮ ਕਰਨ ਵਿੱਚ ਸੰਗਤ ਵੱਲੋਂ ਬਹੁਤ ਹੀ ਭਰਵਾਂ ਸਹਿਯੋਗ ਦਿੱਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਚਰਨਜੀਤ ਸਿੰਘ ਤੱਖਰ ਨੇ ਇਸ ਮੌਕੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਹੋਰ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ’ਤੇ ਪ੍ਰਧਾਨ ਸਾਹਿਬ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ. ਜਰਨੈਲ ਸਿੰਘ ਸੈਣੀ, ਸਕੱਤਰ ਸ. ਸਤਨਾਮ ਸਿੰਘ ਸੈਣੀ, ਕੈਸ਼ੀਅਰ ਸ. ਅਜਵਿੰਦਰ ਸਿੰਘ, ਕੋ ਕੈਸ਼ੀਅਰ  ਸ. ਹਰਬੰਸ ਸਿੰਘ ਸੈਣੀ, ਸੀਨੀਅਰ ਮੈਂਬਰ ਸ. ਜਸਵਿੰਦਰ ਸਿੰਘ, ਸਮੂਹ ਮੈਂਬਰਾਨ, ਸਹਿਯੋਗੀ ਅਤੇ ਇਲਾਕੇ ਦੀ ਸੰਗਤ ਮੌਜੂਦ ਸੀ। ਇਸ ਮੁਬਾਰਕ ਮੌਕੇ ’ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਰਪ੍ਰਸਤ ਸ. ਜਗਜੀਤ ਸਿੰਘ ਗਾਬਾ, ਚੇਅਰਮੈਨ ਸ. ਮੰਗਲ ਸਿੰਘ ਬੇਦੀ, ਸਲਾਹਕਾਰ ਸ. ਆਲਮ ਸਿੰਘ ਸੈਣੀ ਵੱਲੋਂ ਸੰਗਤ ਅਤੇ ਕਮੇਟੀ ਨੂੰ ਵਧਾਈਆਂ ਪੇਸ਼ ਕੀਤੀਆਂ ਗਈਆਂ।

WRITTEN BY