Skip to content
Independent perspectives. Global stories.
BREAKING

ਬਲਾਕ ਨੂਰਪੁਰ ਬੇਦੀ ਦੇ ਪਿੰਡ ਬਾਹਮਣ ਮਾਜਰਾ ਵਿਖੇ ਗੈਂਗਸਟਰਾਂ ਵੱਲੋਂ ਇੱਕ ਵਿਅਕਤੀ ਦੀ ਹੱਤਿਆ

Share this story

image ਨੂਰਪੁਰਬੇਦੀ, 7 ਅਪ੍ਰੈਲ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)- ਅੱਜ ਤੜਕਸਾਰ ਸਵੇਰੇ 3 ਵਜੇ ਦੇ ਕਰੀਬ ਬਲਾਕ ਨੂਰਪੁਰਬੇਦੀ ਦੇ ਪਿੰਡ ਬਾਹਮਣਮਾਜਰਾ ਵਿਖੇ ਇੱਕ ਵਿਅਕਤੀ ਦਾ ਘਰ ਵਿੱਚ ਹੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੌਰਾਨ ਮਾਰੇ ਗਏ ਦੇਸਰਾਜ ਸਿੰਘ ਉਰਫ ਮੱਲ ਦੇ ਬੇਟੇ ਫੌਜੀ ਜਸਵਿੰਦਰ ਸਿੰਘ ਵਲੋਂ ਕਾਤਲਾਂ ਦੀ ਪਛਾਣ ਦਿਲਪ੍ਰੀਤ ਸਿੰਘ ਢਾਂਹਾਂ, ਜੱਸੀ ਕਲਵਾਂ, ਰਿੰਦਾ ਤੇ ਹਰਜਿੰਦਰ ਸਿੰਘ ਉਰਫ ਆਕਾਸ਼ ਵੱਜੋਂ ਕੀਤੀ ਗਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੇਸਰਾਜ ਸਿੰਘ ਉਰਫ ਮੱਲ 48 ਪੁੱਤਰ ਕਰਮਚੰਦ ਵਾਸੀ ਬਾਹਮਣਮਾਜਰਾ ਦੇ ਪੁੱਤਰ ਫੌਜੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਕਾਤਲ ਅੱਜ ਤੜਕਸਾਰ 3 ਵਜੇ ਦੇ ਕਰੀਬ ਉਨਾਂ ਦੇ ਘਰ ਦਾ ਗੇਟ ਟੱਪਕੇ ਅੰਦਰ ਦਾਖਿਲ ਹੋਏ ਜਿਨਾਂ ’ਚੋਂ ਰਿੰਦੇ ਨੇ ਘਰ ਦੇ ਵਿਹੜੇ ’ਚ ਸੁੱਤੀ ਪਈ ਮੇਰੀ ਮਾਤਾ ਦੇ ਮੱਥੇ ਤੇ ਪਿਸਟਲ ਲਗਾ ਕੇ ਮੇਰੇ ਪਿਤਾ ਦੇਸਰਾਜ ਬਾਰੇ ਪੁੱਛਿਆ ਜਦਕਿ ਇਸ ਦੌਰਾਨ ਹਰਜਿੰਦਰ ਸਿੰਘ ਉਰਫ ਆਕਾਸ਼ ਨੇ ਮੇਰੇ ਮੱਥੇ ਤੇ ਪਿਸਟਲ ਲਗਾ ਦਿੱਤਾ ਤੇ ਇਸ ਦੌਰਾਨ ਸਾਰੇ ਪਾਰਿਵਾਰਿਕ ਮੈਂਬਰ ਜਾਗ ਗਏ। ਇੰਨੇ ਨੂੰ ਦੂਜੇ ਦਰਵਾਜੇ ਤੋਂ ਅੰਦਰ ਦਾਖਿਲ ਹੋਏ ਦਿਲਪ੍ਰੀਤ ਸਿੰਘ ਨੇ ਮੇਰੇ ਪਿਤਾ ਦੇਸਰਾਜ ਦੀ ਛਾਤੀ ’ਚ ਦੋ ਗੋਲੀਆਂ ਮਾਰੀਆਂ ਤੇ ਉਨਾਂ ਦਾ ਕਤਲ ਕਰ ਦਿੱਤਾ ਜਦਕਿ ਹਰਜਿੰਦਰ ਸਿੰਘ ਆਕਾਸ਼ ਤੇ ਰਿੰਦੇ ਨੇ ਵੀ ਦੋ ਦੋ ਫਾਇਰ ਕੀਤੇ। ਉਪਰੰਤ ਚਾਰੋਂ ਜਣੇ ਧਮਕੀਆਂ ਦਿੰਦੇ ਤੇ ਲਲਕਾਰੇ ਮਾਰਦੇ ਹੋਏ ਜੱਸੀ ਕਲਵਾਂ ਵਲੋਂ ਚਲਾਈ ਜਾ ਰਹੀ ਆਈ ਟਵੰਟੀ ਗੱਡੀ ’ਚ ਬੈਠਕੇ ਫਰਾਰ ਹੋ ਗਏ। ਬੇਟੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਮੇਰੇ ਪਿਤਾ ਦੇਸਰਾਜ ਸਿੰਘ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਦਾਲਤ ’ਚ ਪੇਸ਼ੀ ਲਈ ਗਏ ਹੋਏ ਸਨ ਇਸ ਦੌਰਾਨ ਗੈਂਗਸਟਰ ਬਾਬਾ ਦਿਲਪ੍ਰੀਤ ਸਿੰਘ ਤੇ ਜੱਸੀ ਕਲਵਾਂ ਵੀ ਉਥੇ ਸਨ। ਉੱਥੇ ਹੀ ਅਦਾਲਤ ਦੇ ਬਾਹਰ ਮੇਰੇ ਪਿਤਾ ਤੇ ਇਨਾਂ ਦੋਵਾਂ ਨੌਜਵਾਨਾਂ ਵਿੱਚਕਾਰ ਤੂੰਂ ਤੂੰਂ ਮੈਂ ਮੈਂ ਹੋ ਗਈ ਤੇ ਉਦੋਂ ਤੋਂ ਹੀ ਇਹ ਮੇਰੇ ਪਿਤਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਜਿਸ ਸਬੰਧੀ ਕਈ ਵਾਰੀ ਪੁਲਿਸ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਆਈ.ਜੀ ਰੋਪੜ ਬਾਬੂ ਲਾਲ ਮੀਨਾ, ਐਸ.ਐਸ.ਪੀ ਰੂਪਨਗਰ ਸ੍ਰੀਮਤੀ ਨੀਲਾਂਬਰੀ ਵਿਜੇ ਜਗਦਲੇ, ਐਸ.ਪੀ ਮਨਜੀਤ ਸਿੰਘ, ਡੀ.ਐਸ.ਪੀ ਰਣਧੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਡੀ.ਐਸ.ਪੀ ਟੀ.ਐਸ.ਸੰਧ ੂ(ਐਚ), ਸਥਾਨਕ ਥਾਣਾ ਮੁਖੀ ਗੁਰਦੀਪ ਸਿੰਘ ਸਾਹਿਤ ਭਾਰੀ ਸੰਖਿਆ ’ਚ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ।

WRITTEN BY