ਨਵੀਂ ਦਿੱਲੀ, 6 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੀਰਵਾਰ ਨੂੰ ਮੁਦਰਾ ਸਮੀਖਿਆ ਨੀਤੀ ਪੇਸ਼ ਕਰਦੇ ਹੋਏ ਰੈਪੋ ਦਰ ‘ਚ ਕੋਈ ਬਦਲਾਅ ਨਹੀਂ ਕੀਤਾ ਅਤੇ ਇਸ ਨੂੰ 6.25 ਫੀਸਦੀ ‘ਤੇ ਬਰਕਰਾਰ ਰੱਖਿਆ। ਜਦੋਂ ਕਿ ਰਿਵਰਸ ਰੈਪੋ ਦਰ (ਰੇਟ) ਨੂੰ 0.25 ਫੀਸਦੀ ਵਧਾ ਕੇ 6 ਫੀਸਦੀ ਕਰ ਦਿੱਤਾ, ਜੋ ਕਿ ਪਹਿਲਾਂ 5.75 ਫੀਸਦੀ ਸੀ।ਆਰ. ਬੀ. ਆਈ. ਦਾ ਅੰਦਾਜ਼ਾ ਹੈ ਕਿ 2017-18 ਦੀ ਪਹਿਲੀ ਛਮਾਹੀ ’ਚ ਮਹਿੰਗਾਈ ਦਰ 4.1 ਫੀਸਦੀ ਅਤੇ ਦੂਜੀ ਛਮਾਹੀ ’ਚ 5.0 ਫੀਸਦੀ ਰਹੇਗੀ।
ਰਿਜ਼ਰਵ ਬੈਂਕ ਨੇ ਰਿਵਰਸ ਰੈਪੋ ਦਰ ਵਧਾਈ, ਰੈਪੋ ਰੱਖੀ ਬਰਕਰਾਰ



