Skip to content
Independent perspectives. Global stories.
BREAKING

ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਸਪੀਕਰ ਰਾਣਾ ਕੰਵਰ ਪਾਲ ਸਿੰਘ ਵੱਲੋਂ ਧੰਨਵਾਦੀ ਦੌਰੇ ਸ਼ੁਰੂ

Share this story

ਸ੍ਰੀ ਅਨੰਦਪੁਰ ਸਾਹਿਬ, 5 ਅਪ੍ਰੈਲ (ਦਵਿੰਦਰਪਾਲ ਸਿੰਘ, ਅੰਕੁਸ਼)- ਪੰਜਾਬ ਵਿਧਾਨ ਸਭਾ ਦੇ ਸਪੀਕਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਰਾਣਾ ਕੰਵਰ ਪਾਲ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੋਟਰਾ ਦਾ ਧੰਨਵਾਦ ਕਰਨ ਲਈ ਆਪਣਾ ਧੰਨਵਾਦੀ ਦੌਰਾ ਸੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਇਲਾਕੇ ਦੇ ਮਹਾਂਪੁਰਸ਼ਾ ਤੋੇਂ ਵੀ ਆਸ਼ੀਰਵਾਦ ਲੈ ਚੁੱਕੇ ਹਨ। ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਤੀਜੀ ਵਾਰ ਵਿਧਾਇਕ ਚੁਣੇ ਗਏ ਰਾਣਾ ਕੰਵਰ ਪਾਲ ਸਿੰਘ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਸੰਸਦੀ ਸਕੱਤਰ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ, ਯੂਥ ਕਾਂਗਰਸ ਅਤੇ ਪ੍ਰਦੇਸ਼ ਕਾਂਗਰਸ ਦੇ ਕਈ ਮਹੱਤਵਪੂਰਨ ਆਹੁੱਦਿਆ ਉਤੇ ਰਹਿ ਚੁੱਕੇ ਹਨ। ਇਸ ਵਾਰ ਉਹਨਾਂ ਦੀ ਸਾਫ ਸੁਥਰੀ ਤੇ ਪ੍ਰਭਾਵਸ਼ਾਲੀ ਸ਼ਖਸ਼ੀਅਤ ਨੂੰ ਵੇਖਦੇ ਹੋਏ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਚੁੱਣਿਆ ਗਿਆ ਹੈ। ਆਪਣੇ ਅਹੁੱਦੇ ਨੂੰ ਸੰਭਾਲਣ ਤੋਂ ਬਾਅਦ ਉਹ ਇਸ ਇਲਾਕੇ ਦੇ ਧਾਰਮਿਕ ਸਥਾਨਾਂ ਤੇ ਜਾ ਕੇ ਨਤਮਸਤਕ ਹੋਣ ਅਤੇ ਧਾਰਮਿਕ ਸ਼ਖਸੀਦਾ ਸੁਕਰਾਨਾ ਕਰਨ ਉਪਰੰਤ ਹੁਣ ਆਪਣੇ ਹਲਕੇ ਦੇ ਵੋਟਰਾ ਦਾ ਧੰਨਵਾਦ ਕਰਨ ਲਈ ਪਿੰਡਾ ਤੇ ਸ਼ਹਿਰਾ ਦੇ ਦੌਰੇ ਤੇ ਹਨ। ਉਹਨਾਂ ਨੇ ਅੱਜ ਤੋਂ ਆਪਣੇ ਇਸ ਦੋਰੇ ਦੀ ਸੁਰੂਆਤ ਕਰ ਦਿੱਤੀ ਹੈ। ਜਿਥੇ ਉਹਨਾਂ ਦੇ ਹਲਕੇ ਦੇ ਪਿੰਡਾ ਤੇ ਸ਼ਹਿਰਾਂ ਵਿਚ ਪੁਜਣ ਤੇ ਲੋਕਾਂ ਵਲੋ ਉਹਨਾਂ ਦਾ ਬਹੁਤ ਹੀ ਭਰਵਾ ਸਵਾਗਤ ਕੀਤੀ ਜਾ ਰਿਹਾ ਹੈ। ਉ¤ਥੇ ਇਲਾਕੇ ਵਿਚ ਉਹਨਾ ਦੇ ਸਵਾਗਤ ਲਈ ਪ੍ਰਭਾਵਸ਼ਾਲੀ ਸਮਾਰੋਹ ਵੀ ਅਯੋਜਿਤ ਕੀਤੇ ਜਾ ਰਹੇ ਹਨ। ਰਾਣਾ ਕੇ.ਪੀ.ਸਿੰਘ ਵਲੋਂ ਇਲਾਕੇ ਦੇ ਲੋਕਾਂ ਨੂੰ ਸਾਫ ਸੁਥਰਾ ਭ੍ਰਿਸ਼ਟਾਚਾਰ ਮੁੱਕਤ ਪ੍ਰਸ਼ਾਸ਼ਨ, ਸੁਰੱਖਿਅਤ ਮਾਹੰੋਲ ਦੇਣ ਦੇ ਨਾਲ ਨਾਲ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ, ਸਿੱਖਿਆ ਦੇ ਖੇਤਰ ਵਿਚ ਵਿਦਿਆਰਥੀਆਂ ਲਈ ਢੁੱਕਵੇਂ ਅਵਸਰ ਦੇਣ ਅਤੇ ਰੋਜਗਾਰ ਦੇ ਮੋਕੇ ਤਲਾਸ਼ ਕਰਨ ਨੂੰ ਵਿਸੇਸ਼ ਤਰਜੀਹ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਹਨਾ ਵਲੋਂ ਸੂਬੇ ਦੇ ਸਰਵਪੱਖੀ ਵਿਕਾਸ ਦੇ ਨਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਵਿਚ ਵੀ ਤੇਜੀ ਲਿਆਉਣ ਤੇ ਦਾਅਵੇ ਕੀਤੇ ਜਾ ਰਹੇ ਹਨ ਜਿਸ ਨਾਲ ਇਸ ਇਲਾਕੇ ਦੇ ਲੋਕਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

WRITTEN BY