ਸੰਗਰੂਰ, 5 ਅਪ੍ਰੈਲ (ਹਰਜੀਤ ਸਿੰਘ ਹਸਨਪੁਰੀ)- ਲੋਕਾਂ ਵਿਚ ਚਰਚਾ ਹੈ ਅਤੇ ਤੇ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਵਿਚ ਭ੍ਰਿਸ਼ਟਾਚਾਰ ਫੈਲਿਆ ਅਤੇ ਕਈ ਘੋਟਾਲੇ ਹੋਏ ਹਨ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਸੰਗਰੂਰ ਦੀ ਮਿਤਲ ਟਰੈਡਰਜ ਫਰਮ ਨਾਲ ਮਿਲ ਕੇ ਮਨੋਰੇਗਾ ਦੇ ਫੰਡਾ ਵਿਚ ਲੱਗਭਗ 1।25 ਕਰੋੜ ਦਾ ਕਪੱਲਾ ਬੈਨਕਾਬ ਹੋਣ ਚਰਚਾ ਜ਼ੋਰਾ ਤੇ ਹੈ। ਭਰੋਸੇ ਯੋਗ ਸੂਤਰਾਂ ਤੋ ਜਾਣਕਾਰੀ ਮਿਲੀ ਹੈ। ਕਿ ਸੰਗਰੂਰ ਦੀ ਇਕ ਫਰਮ ਮਿੱਤਲ ਟਰੈਡਰਜ ਦੀ ਮਿਲੀ ਭੁਗਤ ਨਾਲ 1।25 ਕਰੋੜ ਦਾ ਘੱਪਲਾ ਹੋਇਆ ਹੈ ? ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਅਧਿਕਾਰੀਆ ਨੇ ਸੰਗਰੂਰ ਦੀ ਮਿੱਤਲ ਟਰੇਡਰਜ਼ ਫਰਮ ਤੋ ਪ੍ਰੀਂਟੀਗ ਪ੍ਰੈਸ ਤੋ ਮਨੋਰੇਗਾ ਦੀ ਪ੍ਰਚਾਰ ਵਾਸਤੇ ਸਮੱਗਰੀ ਛਪਵਾਈ ਹੈ। ਜਿਸ ਦੇ ਬਦਲੇ ਮਿੱਤਲ ਟਰੇਡਰਜ਼ ਫਰਮ ਨੇ 1।25 ਕਰੋੜ ਰੁਪਏ ਵਸੁਲਨ ਦੀ ਚਰਚਾ ਹੈ। ਸੰਗਰੂਰ ਦੀ ਮਿੱਤਲ ਟਰੇਡਰਜ਼ ਫਰਮ ਨੇ ਮਨੋਰੇਗਾ ਦੀ ਸਾਮੱਗਰੀ ਪ੍ਰਚਾਰ ਵਾਸਤੇ ਛਾਪੀ ਹੈ। ਜਿਸ ਬਦਲੇ ਮਿੱਤਲ ਟਰੇਡਰਜ਼ ਫਰਮ ਨੂੰ ਬਾਜ਼ਾਰੀ ਕੀਮਤਾਂ ਤੋ 7 ਗੁਣਾਂ ਜਿਆਦਾ ਵਸੂਲੀ ਕੀਤੀ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧਿਕਾਰੀਆਂ ਨੇ ਪਹਿਲਾ ਰੰਗਦਾਰ 6।75 ਲੱਖ ਬੂਕਲੈ¤ਟ ਕਾਪਿਆ ਛਾਪਣ ਦਾ ਆਡਰ ਦਿਤਾ ਸੀ। ਇਸ ਨਾਲ ਹੀ ਇਕ ਪੈਫ਼ਲੈ¤ਟ ਅਤੇ ਕਲਰਡ ਪੋਸ਼ਟਰ 20×7। 5 ਛਾਪਣ ਵਾਸਤੇ ਆਡਰ ਦਿੱਤਾ ਸੀ। ਇਹ ਤਿੰਨੇ ਆਇਟਮਾ 65 ਜੀਐਮ ਲੋਥੋ ਮੇਪ ਪੇਪਰ ਤੇ ਛਾਪਣੀਆਂ ਸਨ। ਸੰਗਰੂਰ ਦੀ ਮਿੱਤਲ ਟਰੇਡਰਜ਼ ਫਰਮ ਨੇ ਬੂਕਲੈ¤ਟ 4।28 ਰੁਪਏ ਪ੍ਰਤੀ ਕਾਪੀ ਅਤੇ ਪੈਫਲੈ¤ਟ 6।58 ਰੁਪਏ ਪ੍ਰਤੀ ਕਾਪੀ ਅਤੇ ਪੋਸ਼ਟਰ 8।46 ਰੁਪਏ ਦਾ ਛਾਪਿਆ ਹੈ। ਇਸ ਤੋ ਬਿਨਾਂ 6।05 ਪ੍ਰਤੀਸ਼ਤ ਬੇਟ ਸਮੂਚੇ ਬਿਲ ਤੇ ਲਾਇਆ ਗਿਆ ਹੈ। ਇਹਨਾਂ ਤਿੰਨੇ ਆਇਟਮਾਂ ਦੇ ਬਦਲੇ ਮਿੱਤਲ ਟਰੇਡਰਜ਼ ਦੇ ਮਾਲਕਾ ਨੇ 2015 ਵਿਚ 1।38 ਕਰੋੜ ਦੀ ਮੰਗ ਕੀਤੀ ਸੀ। ਨੰਵਬਰ 2015 ਵਿੱਚ ਇਹਨਾ ਤਿੰਨੇ ਆਇਟਮਾ ਦੀ ਸਾਮੱਗਰੀ ਆਮ ਮਾਰਕਿਟ ਵਿੱਚੋ 7 ਗੁਣਾ ਘੱਟ ਰੇਟ ਤੇ ਛਾਪਦੀ ਸੀ।ਆਮ ਮਾਰਕਿਟ ਦੀਆ ਪ੍ਰੀਂਟੀਗ ਪ੍ਰੈਸਾ ਤੋ ਜਾਣਕਾਰੀ ਲੈਣ ਤੋ ਪਤਾ ਲਗਿਆ ਕਿ ਬੂਕਲੈ¤ਟ 1 ਰੁਪਏ ਵਿੱਚ ਅਤੇ ਪੋਸ਼ਟਰ 1।
86 ਰੁਪਏ ਵਿੱਚ ਛਾਪਿਆ ਜਾਦਾ ਸੀ। ਇਸ ਤੋ ਸੱਪਸ਼ਟ ਹੈ ਕਿ ਇਹ ਤਿੰਨ ਆਇਟਮਾ ਦੀ ਸਮਗਰੀ 7 ਗੁਣਾ ਸਸਤੀ ਛਪਾਈ ਜਾਂ ਸਕਦੀ ਸੀ।ਇਹ ਵੀ ਜਾਣਕਾਰੀ ਮਿਲੀ ਹੈ। ਕਿ ਬਿਲ ਤੇ ਦਖਾਏ ਮਾਲ ਤੋ ਘੱਟ ਸਪਲਾਈ ਕੀਤੀ ਹੈ। ਪੇਂਡੁ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਕੁਝ ਪੰਚਾਇਤਾ ਕੋਲ ਇਹ ਛਪਵਾਈ ਹੋਈ ਸਮੱਗਰੀ ਬਿਲਕੁਲ ਨਹੀਂ ਪੰਹੁਚੀ ਹੈ ਅਤੇ ਜਿਹੜੀਆ ਪਿੰਡਾ ਦੀਆ ਕੁਝ ਪੰਚਾਇਆ ਨੂੰ ਇਹ ਛਪਵਾਈ ਹੋਈ ਸਮੱਗਰੀ ਮਿੱਲੀ ਹੈ। ਉਸ ਦੀ ਮਾਤਰਾ ਬਹੁਤ ਘੱਟ ਮਿਲੀ ਹੈ। ਮਾਲ ਘੱਟ ਸਪਲਾਈ ਕੀਤਾ ਹੈ।ਪਰ ਕੈ¤ਸ ਮੀਮੋ ਵਿੱਚ ਵੱਧ ਦਰਸ਼ਾਇਆ ਗਿਆ ਹੈ। ਭਰੋਸੇ ਯੋਗ ਵਸੀਲਿਆ ਤੋ ਪਤਾ ਲਗਿਆ ਹੈ ਛੱਪ ਕੇ ਆਈ ਸਮੱਗਰੀ ਦੀ ਮਾਤਰਾ ਦੀ ਵੈਰੀਫੀ ਵੀ ਕਿਸੇ ਵੀ ਅਧਿਕਾਰੀ ਨੇ ਖੇਚਲ ਨਹੀਂ ਕੀਤੀ ਹੈ ਅਤੇ ਵੈਰੀਫੀ ਕਰਨ ਤੋ ਬਿਨਾ ਹੀ ਬਿਲ ਦੀ ਸਾਰੀ ਰਕਮ ਮਿੱਤਲ ਟਰੇਡਰਜ਼ ਫਰਮ ਨੂੰ ਅਦਾ ਕਰ ਦਿਤੀ ਗਈ ਹੈ।
ਕੁਝ ਸਮਾਂ ਪਹਿਲਾ ਮਿੱਤਲ ਟਰੇਡਰਜ਼ ਦੇ ਮਾਲਕ ਦੇ ਪਾਸ ਇਕ ਛੋਟੀ ਜਿਹੀ ਪ੍ਰੀਂਟਿਗ ਪ੍ਰੈਸ ਸੀ, ਪਰੰਤੂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਾਬਕਾ ਕੈਬੀਨਿਟ ਮੰਤਰੀ ਸਿੰਕਦਰ ਸਿੰਘ ਮਲੂਕਾਂ ਦੇ ਕਾਰਜਕਾਰ 2014 ਤੋਂ ਬਾਦ ਪਫ਼ੂਲਤ ਹੋਇਆ ਹੈ ਅਤੇ ਹੁਣ ਇਹ ਇਕ ਬਹੁਤ ਵੱਡੀ ਪ੍ਰਿਂਟਿਗ ਪ੍ਰੈਸ ਦਾ ਮਾਲਕ ਹੈ ਜਿਸ ਦੀ ਕੀਮਤ ਕਰੋੜਾਂ ਰੁਪਏ ਵਿਚ ਹੈ। ਕੁਝ ਸਮੇਂ ਵਿੱਚ ਮਿੱਤਲ ਟਰੇਡਰਜ਼ ਦੇ ਮਾਲਕ ਰਜਿਂਦਰ ਮਿਤੱਲ ਨੇ ਮਨੋਰੇਗਾ ਵਾਸਤੇ ਭਾਂਡਿਆ ਤੋ ਲੈ ਕੇ ਛਪੀ ਹੋਈ ਸੱਮਗਰੀ ਅਤੇ ਸਟੇਸ਼ਨਰੀ ਸਪਲਾਈ ਕੀਤੀ ਹੈ। ਇਸ ਤੋ ਬਿਨਾਂ ਪੱਖਿਆਂ , ਆਰੋ, ਦਵਾਇਆ ਮੇਡੀਕਲ ਸੰਬਧਤ ਸਾਮਾਨ ਡਿਸਪਲੇ ਬੋਰਡ ਵਗੈਰਾਂ ਦਾ ਸਾਮਾਨ ਸਪਲਾਈ ਕੀਤਾ ਹੈ।
ਮਾਨਯੋਗ ਤ੍ਰਿਪਤ ਰਜਿਂਦਰ ਸਿੰਘ ਬਾਜਵਾ ਕੈਬੀਨਿਟ ਮੰਤਰੀ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸੰਪਰਕ ਕਰਨ ਤੇ ਕਿਹਾ ਅਤੇ ਇਸ ਕੋਟਾਲੇ ਸੰਬਧੀ ਮੈਨੂੰ ਪਤਾ ਲਗ ਗਿਆ ਹੈ ਘੋਖ ਪੜਤਾਲ ਕਰਨ ਤੋ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਰਜਿਂਦਰ ਮਿੱਤਲ ਨੇ ਸੰਪਰਕ ਕਰਨ ਤੇ ਪੰਜਾਬ ਟਾਇਮਜ਼ ਅਖਵਾਰ ਦੇ ਪਤਰਕਾਰ ਨੂੰ ਕਿਹਾ ਤੇ ਸਾਡੀ ਫਰਮ ਨੇ ਇਹ ਮਾਲ ਸਪਲਾਈ ਹੀ ਨਹੀ ਕੀਤਾ ਅਤੇ ਹੋਰ ਕੋਈ ਟਿਪਣੀ ਕਰਨ ਤੋ ਨਾਂਹ ਕਰ ਦਿੱਤੀ ਹੈ। ਇਹ 1।25 ਕਰੋੜ ਰੁਪਏ ਦੇ ਘਪਲੇ ਵਿੱਚ ਸਿੰਕਦਰ ਸਿੰਘ ਮਾਲੂਕਾ ਸਾਬਕਾ ਕੈਬੀਨਿਟ ਮੰਤਰੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਦੀ ਆਲੋਚਨਾ ਹੋ ਰਹੀ ਹੈ ਅਤੇ ਉਸ ਦਾ ਨਾਮ ਘੋਟਾਲੇ ਵਿੱਚ ਆਉਣ ਦਾ ਸੰਭਾਵਨਾ ਹੈ।



