June 13, 2026 12:55 pm

ਅਨਿਲ ਜੋਸ਼ੀ ਨੂੰ ਪੰਜਾਬ ਰਤਨ ਐਵਾਰਡ

ਚੰਡੀਗੜ੍ਹ, 26 ਅਗਸਤ (ਪੀ.ਟੀ.)-ਗੈਰ ਸਰਕਾਰੀ ਸੰਸਥਾ ਦਿ ਆਲ ਇੰਡੀਆ ਕਾਨਫਰੰਸ ਆਫ ਇੰਟਲੈਕਚੂਅਲਜ਼ ਨੇ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਅਨਿਲ ਜੋਸ਼ੀ ਦਾ ਪੰਜਾਬ ਰਤਨ ਐਵਾਰਡ ਨਾਲ ਸਨਮਾਨ ਕੀਤਾ। ਇਥੇ ਕਰਵਾਏ ਸਮਾਗਮ ਵਿੱਚ ਸਾਬਕਾ ਰਾਜਪਾਲਾ, ਜੱਜਾਂ ਅਤੇ ਉਪ ਕੁਲਪਤੀਆਂ ਨੇ ਸ਼ਮੂਲੀਅਤ ਕੀਤੀ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਭਾਰਤ ਦੇ ਚੋਣ ਕਮਿਸ਼ਨਰ ਸ੍ਰੀ ਐਚ.ਐਸ. ਬ੍ਰਹਮਾ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਜੋਸ਼ੀ ਨੇ ਨਾਗਰਿਕਾਂ ਨੂੰ ਉਮੀਦਵਾਰਾਂ ਦਾ ਪੂਰਾ ਪਿਛੋਕੜ ਜਾਨਣ ਤੋਂ ਬਾਅਦ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ।

Send this to a friend