Skip to content
Independent perspectives. Global stories.
BREAKING

ਸੰਕਟ ਮੋਚਨ ਸ਼੍ਰੀ ਬਾਲਾ ਜੀ ਮੰਦਰ ਵਿਖੇ ਭੰਡਾਰਾ 11 ਨੂੰ

Share this story

image ਰਾਮਪੁਰਾ ਫੂਲ, 4 ਅਪ੍ਰੈਲ (ਕੁਲਜੀਤ ਸਿੰਘ ਢੀਂਗਰਾ)- ਸਥਾਨਕ ਸ਼ਹਿਰ ਦੇ ਬਰਨਾਲਾ ਰੋਡ ’ਤੇ ਸਥਿਤ ਸੰਕਟ ਮੋਚਨ ਸ਼੍ਰੀ ਬਾਲਾ ਜੀ ਮੰਦਰ ਵਿਖੇ ਹਨੂੰਮਾਨ ਜਯੈਤੀ ਮੌਕੇ ਕੀਰਤਨ ਤੇ ਭੰਡਾਰਾ 11 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੇ ਮੁੱਖ ਮਹਿਮਾਨ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਹੋਣਗੇ ਅਤੇ ਜੋਤੀ ਪ੍ਰਚੰਡ ਦੀ ਰਸਮ ਸ੍ਰੀ ਨਰਾਇਣ ਗਿਰੀ ਜੀ ਕਰਨਗੇ। ਇਸ ਮੰਦਰ ਦੇ ਨਿਰਮਾਣ ਬਾਰੇ ਅਸ਼ੋਕ ਬਾਬਾ ਨੇ ਦਸਿਆ ਕਿ ਇਸ ਸੜਕ ਤੋਂ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਸਨ ਜਿਸ ਕਾਰਨ ਅਣਹੋਣੀ ਦੁਰਘਟਨਾਵਾਂ ਤੋਂ ਬਚਣ ਲਈ ਮੰਦਰ ਬਣਾਇਆ ਗਿਆ ਜਿਸ ਦਾ ਨਿਰਮਾਣ ਕੰਮ ਭਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ।

WRITTEN BY