Skip to content
Independent perspectives. Global stories.
BREAKING

18 ਸਾਲ ਤੋਂ ਘੱਟ ਉਮਰ ਦੇ ਬੱਚੇ ਵਹੀਕਲ ਨਾ ਚਲਾਉਣ : ਸ. ਅਮਰੀਕ ਸਿੰਘ

Share this story

image  ਧੂਰੀ, 4 ਅਪ੍ਰੈਲ (ਸਨੀ ਘਨੌਰ)-  ਜਿਲ੍ਹਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਅਤੇ ਡੀ.ਐਸ.ਪੀ.ਧੂਰੀ ਕਰਨਸ਼ੇਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਟਰੈਫਿਕ ਸਮੱਸਿਆ ਦੇ ਹੱਲ ਲਈ ਟਰੈਫਿਕ ਪੁਲਿਸ ਦੇ ਇੰਚਾਰਜ਼ ਏ.ਐਸ.ਆਈ.ਅਮਰੀਕ ਸਿੰਘ ਵੱਲੋਂ ਨਾਕਾ ਲਗਾਕੇ ਭੂੰਡ ਆਸ਼ਕਾ, ਤਿੰਨ ਸਵਾਰੀਆਂ, ਅਧੂਰੇ ਕਾਗਜਾਤ, ਮੋਟਰਸਾਇਕਲਾਂ ਦੇ ਵੱਡੇ ਸਲੈਸਰ ਅਤੇ ਪ੍ਰੈਸ਼ਰ ਹਾਰਨ ਵਾਲੇ ਵਹਿਕਲਾਂ ਦੇ ਚਲਾਨ ਕੱਟੇ। ਏ.ਐਸ.ਆਈ.ਅਮਰੀਕ ਸਿੰਘ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਾਲੇ 15 ਵਿਅਕਤੀਆਂ ਦੇ ਚਲਾਨ ਕੱਟੇ ਗਏ ਹਨ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਮੋਟਰਸਾਇਕਲ ਸਕੂਟਰ ਆਦਿ ਚਲਾਉਣ ਨਾ ਦੇਣ ਤਾਂ ਕਿ ਬੱਚੇ ਕਿਸੇ ਦੁਰਘਟਨਾ ਦਾ ਸ਼ਿਕਾਰ ਨਾ ਹੋਣ। ਉਨ੍ਹਾਂ ਵਹਿਕਲ ਚਾਲਕਾਂ ਨੂੰ ਆਪਣੇ ਕਾਗਜ ਪੂਰੇ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ’ਤੇ ਉਨ੍ਹਾਂ ਨਾਲ ਹੌਲਦਾਰ ਹਰਮਿੰਦਰ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।

WRITTEN BY