Skip to content
Independent perspectives. Global stories.
BREAKING

ਝੂਠ ਬੋਲਕੇ ਸੱਤਾ ਹਾਸਲ ਕਰਨ ਵਾਲਿਆ ਦਾ 2-3 ਮਹੀਨਿਆ ’ਚ ਆਵੇਗਾ ਸੱਚ ਸਾਹਮਣੇ : ਸੁਖਬੀਰ ਬਾਦਲ

Share this story

image ਸਰਦੂਲਗੜ੍ਹ, 4 ਅਪ੍ਰੈਲ (ਵਿਪਨ ਗੋਇਲ, ਬਲਜੀਤ ਪਾਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਰਦੂਲਗੜ੍ਹ ਵਿਖੇ ਸ਼ਹਿਨਾਈ ਪੈਲਸ਼ ’ਚ ਅਕਾਲੀ ਵਰਕਰਾਂ ਦਾ ਧੰਨਵਾਦ ਕਰਨ ਪਹੁੰਚੇ। ਸਰਦੂਲਗੜ੍ਹ ਤੋਂ ਅਕਾਲੀ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੂੰ ਹਲਕਾ ਵਾਸੀਆਂ ਵੱਲੋਂ ਦਿਵਾਈ ਵੱਡੀ ਜਿੱਤ ਨੂੰ ਮੁੱਖ ਰੱਖਦਿਆ ਹਲਕੇ ਦੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕਰਦਿਆ ਬਾਦਲ ਨੇ ਕਿਹਾ ਕਿ ਹਲਕੇ ਦੇ ਹੋਏ ਰਿਕਾਰਡ ਤੋੜ ਵਿਕਾਸ ਨੂੰ ਵੇਖਦਿਆ ਹਲਕੇ ਦੇ ਲੋਕ ਅਕਾਲੀ ਦਲ ਦੇ ਪੱਖ ‘ਚ ਭੁਗਤੇ ਹਨ ਜਦ ਕਿ ਸੂਬੇ ਦੇ ਬਹੁਤੇ ਹਲਕਿਆਂ ਦੇ ਵੋਟਰ ਕਾਂਗਰਸ ਅਤੇ ਆਪ ਦੇ ਝੂਠ ‘ਚ ਆਕੇ ਅਕਾਲੀ ਦਲ ਦੇ ਵਿਰੋਧ ‘ਚ ਭੁਗਤ ਗਏ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਪਰ 2-3 ਮਹੀਨਿਆ ‘ਚ ਹੀ ਸੂਬੇ ਦੇ ਵੋਟਰਾਂ ਅਤੇ ਵਾਸੀਆਂ ਨੂੰ ਸੱਚ ਅਤੇ ਝੂਠ ਦਾ ਨਿਤਾਰਾ ਹੋ ਜਾਵੇਗਾ।ਕਾਂਗਰਸ ਨੇ ਝੂਠ ਬੋਲਕੇ ਕਿਸਾਨਾਂ ਤੇ ਸੂਬਾ ਵਾਸੀਆਂ ਨੂੰ ਗੰਮਰਾਹ ਕੀਤਾ ਹੈ।ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਆਦਾ ਕਰਨ ਵਾਲੀ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਖਾਦ ਤੇ ਚਾਰ ਫੀਸਦੀ ਲੱਗਦੇ ਵਿਆਜ਼ ਤੋ ਵਧਾਕੇ 12 ਫੀਸਦੀ ਕਰਕੇ ਕਿਸਾਨਾਂ ਤੇ ਕਰਜ਼ੇ ਦਾ ਬੋਝ ਹੋਰ ਵਧਾ ਦਿੱਤਾ ਹੈ।ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਆਪਣਾ ਸਾਰਾ ਜੋਰ ਝੂਠ ਬੋਲਕੇ ਅਕਾਲੀ ਨੂੰ ਬਦਨਾਮ ਕਰਨ ਤੇ ਲਾ ਦਿੱਤਾ ਤਾਂ ਕਿ ਸੂਬੇ ‘ਚ ਅਕਾਲੀ ਦਲ ਤੀਜੀ ਵਾਰ ਸਰਕਾਰ ਨਾ ਬਣਾ ਲਵੇ।ਅਕਾਲੀ ਸਰਕਾਰ ਦੌਰਾਨ ਕਾਂਗਰਸੀ ਕਹਿ ਰਹੇ ਸਨ ਕਿ ਅਕਾਲੀ ਲੀਡਰ ਨਸ਼ੇ ਵਿਕਾ ਰਹੇ ਹਨ ਅਤੇ ਉਨਾਂ ਵੱਲੋ ਬੇਅਦਬੀ ਕਰਵਾਈ ਹੈ ਪਰ ਹੁਣ ਕਾਂਗਰਸ ਦੀ ਸਰਕਾਰ ਬਣਨ ਤੇ ਸਰਕਾਰ ਦੱਸੇ ਕਿ ਕਿਹੜਾ ਅਕਾਲੀ ਲੀਡਰ ਨਸ਼ੇ ਵੇਚਦਾ ਸੀ ਤੇ ਕਿਸ ਅਕਾਲੀ ਲੀਡਰ ਨੇ ਬੇਅਦਬੀ ਕਰਵਾਈ ਹੈ ਇਹ ਸਭ ਆਪ ਅਤੇ ਕਾਂਗਰਸ ਦੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਚਾਲ ਸੀ।ਕਾਂਗਰਸ ਦੀ ਸਰਕਾਰ ਬਣਨ ਦਾ ਮੁੱਖ ਕਾਰਨ ਇਹ ਸੀ ਕਿ ਕੇਜਰੀਵਾਲ ਵੱਲੋ ਅੱਤਵਾਦੀਆਂ ਦੇ ਘਰ ਰਹਿਣਾ ਅਤੇ ਉਨਾਂ ਨਾਲ ਆਪ ਦੇ ਸਬੰਧ ਉਜਾਗਰ ਹੋਣ ਕਰਕੇ ਸ਼ਹਿਰੀ ਵੋਟਰਾਂ ਨੇ ਆਪ ਦੀ ਸਰਕਾਰ ਬਣਨ ਦੇ ਡਰੋ ਕਾਂਗਰਸ ਨੂੰ ਵੋਟਾਂ ਪਾਕੇ ਉਨਾਂ ਦੀ ਸਰਕਾਰ ਬਣਾ ਦਿੱਤੀ ਜਦ ਕਿ ਖੁਦ ਕਾਂਗਰਸੀ ਤਾਂ ਸਿਰਫ 45-50 ਸੀਟਾਂ ਤੱਕ ਹੀ ਆਪਣੀ ਜਿੱਤ ਮੰਨ ਰਹੇ ਸਨ। ਅਕਾਲੀ ਸਰਕਾਰ ਦੌਰਾਨ ਕਾਂਗਰਸ ਪ੍ਰਚਾਰ ਕਰ ਰਹੀ ਸੀ ਕਿ ਸੂਬੇ ਦਾ ਖਜਾਨਾ ਖਾਲੀ ਹੈ ਪਰ ਫਿਰ ਅਕਾਲੀ ਸਰਕਾਰ ਦੌਰਾਨ ਰਿਕਾਰਡ ਤੌੜ ਵਿਕਾਸ ਹੋਇਆ ਹੈ ਤੇ ਲੋਕ ਭਲਾਈ ਸਕੀਮਾ ਬਾਦਲ ਸਾਹਿਬ ਨੇ ਸੁਰੂ ਕੀਤੀਆਂ ਪਰ ਕਾਂਗਰਸੀ ਹੁਣ ਫਿਰ ਖਜਾਨਾਂ ਖਾਲੀ ਹੋਣ ਦਾ ਪ੍ਰਚਾਰ ਕਰਕੇ ਆਪਣੇ ਵਾਅਦੇ ਪੂਰੇ ਕਰਨ ਤੋ ਪਾਸਾ ਵੱਟ ਰਹੇ ਹਨ ਜੇਕਰ ਇੰਨਾ ਤੋ ਸਰਕਾਰ ਨਹੀ ਚੱਲਦੀ ਤਾਂ ਸਾਨੂੰ ਦੇਣ ਅਸੀ ਸਰਕਾਰ ਚੱਲਕੇ ਵਿਖਾਉਦੇ ਹਾਂ। ਇਸ ਮੌਕੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਜਗਦੀਪ ਸਿੰਘ ਨੱਕਈ, ਤਰਸੇਮ ਚੰਦ ਭੋਲੀ, ਸੁਖਦੇਵ ਸਿੰਘ ਚੈਨੇਵਾਲ, ਜਤਿੰਦਰ ਜੈਨ ਬੌਬੀ, ਜੱਥੇਦਾਰ ਬਲਦੇਵ ਸਿੰਘ. ਭਿੰਦਰ ਸਿੰਘ ਸਾਬਕਾ ਪ੍ਰਧਾਨ, ਰਾਧੇ ਸ਼ਿਆਮ,ਕੇਵਲ ਚੰਦ ਜੈਨ,ਬੋਹੜ ਸਿੰਘ ਝੰਡਾ ਕਲਾਂ,ਗੁਰਸੇਵਕ ਸਿੰਘ ਖਹਿਰਾ ਝੁਨੀਰ, ਸੁਨੀਲ ਜੈਨ ਘੱਪਾ, ਜਰਮਲ ਸਿੰਘ,ਹੇਮੰਤ ਹਨੀ, ਮੁੰਨਾ ਜੈਨ, ਹਰਦੇਵ ਨੰਗਲ, ਕਸਮੀਰ ਸਿੰਘ ਸਰਪੰਚ, ਰਜਿੰਦਰ ਸ਼ਰਮਾਂ,ਬਲਵਿੰਦਰ ਸਿੰਘ ਸਰਪੰਚ ਆਲੀਕੇ ਅਤੇ ਰਛਪਾਲ ਸਿੰਘ ਚੇਅਰਮੈਨ ਆਦਿ ਹਾਜ਼ਰ ਸਨ।

WRITTEN BY