Skip to content
Independent perspectives. Global stories.
BREAKING

ਬਿਜਲੀ ਘਰ ਦੀ ਭਿਆਨਕ ਅੱਗ ’ਤੇ ਜਲਦੀ ਕਾਬੂ ਪਾਕੇ ਹੋਣ ਵਾਲੇ ਵੱਡੇ ਨੂੰ ਰੋਕਣਾ ਪ੍ਰਸ਼ੰਸਾਯੋਗ : ਰਾਣਾ

Share this story

image ਜਲੰਧਰ, 4 ਅਪ੍ਰੈਲ (ਕੇ.ਕੇ. ਗਗਨ)- ਬੀਤੇ ਸੋਮਵਾਰ ਨੂੰ ਟਾਂਡਾ ਰੋਡ ਬਿਜਲੀ ਘਰ  ਕੰਪਲੈਕਸ ਵਿਖੇ ਐਸ ਐਡ ਟੀ ਸਟੋਰ  ਵਿਚ ਤੇਲ ਦੇ ਡਰਮਾਂ ਨੂੰ ਲੱਗੀ ਅੱਗ ਜੋ ਵੇਖਦੇ ਹੀ ਵੇਖਦੇ ਭਿਆਨਕ ਰੂਪ ਧਾਰ ਗਈ । ਇਸ ਅੱਗ ’ਤੇ ਕਾਬੂ ਪਾਉਣ ਸ਼ਹਿਰ ਦੇ ਸਾਰੇ ਵਿੰਗਾਂ ਵਲੋ ਵਿਖਾਇਆ ਸਹਿਯੋਗ ਤੇ ਆਪਸੀ ਤਾਲਮੇਲ ਬਦਲੇ ਅੱਜ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪਾਵਰਕਾਮ ਦੇ ਮੁੱਖ ਇੰਜੀਨੀਅਰ ਦਫਤਰ ਸ਼ਕਤੀ ਸਦਨ ਵਿਖੇ ਇੰਜੀਨੀਅਰ ਇਨ ਚੀਫ਼ ਪਾਵਰਕਾਮ ਇੰਜ. ਦਵਿੰਦਰ ਸਿੰਘ ਤੇ ਵਿਧਾਇਕ ਪਛਮੀ ਹਲਕਾ ਸੁਸ਼ੀਲ ਕੁਮਾਰ ਰਿੰਕੂ ਨੇ ਪਾਵਰਕਾਮ ਤੇ ਟਰਾਂਸਕੋ ਇੰਜੀਨੀਅਰਾਂ ਅਤੇ ਸਿਵਲ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ ਤੇ ਨਿਗਮ ਅਧਿਕਾਰੀਆਂ ਦੀ ਖੁਲ੍ਹ ਕੇ ਪ੍ਰਸੰਸਾ ਕੀਤੀ। ਇਸ ਮੌਕੇ ਸਨਅਤਕਾਰਾਂ ਦੀ ਐਸੋਸਏਸ਼ਨ ਦੇ ਅਹੂਦੇਦਾਰ ਵੀ ਹਾਜ਼ਰ ਸਨ। ਘਟਨਾ ਦੇ ਕੁਝ ਹੀ ਸਮੇਂ ਬਾਅਦ ਬਿਜਲੀ ਚਾਲੂ ਕਰਕੇ ਖਪਤਕਾਰਾਂ ਨੂੰ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ। ਰਾਣਾ ਨੇ ਐਲਾਨ ਕੀਤਾ ਕਿ ਪਾਵਰਕਾਮ ਤੇ ਹੋਰ ਸਿਵਲ ਵਿਭਾਗਾਂ ਤੇ ਨਗਰ ਨਿਗਮ ਕਰਮਚਾਰੀਆਂ ਤੇ ਕੁਝ  ਨੌਜਵਾਨਾਂ ਨੇ  ਸੰਦੀਪ ਗਗਨ ਦੀ ਅਗਵਾਈ ਮੌਕੇ ’ਤੇ ਇਕ ਸੜਦੀ ਹੋਈ ਕਾਰ ਨੂੰ ਵੇਖਕੇ ਹੋਰ ਕੁਝ ਕਾਰਾਂ ਤੇ ਸਕੂਟਰ ਜੋ ਅੱਗ ਦੀ ਲਪੋਟ ਵਿਚ ਆ ਸਕਦੇ ਸਨ ਨੂੰ ਕੁਆਟਰਾਂ ਵਲੋ ਤੋੜੀ ਗਈ  ਕੰਧ ਦੇ ਰਸਤੇ ਸੜਣ ਤੋ ਬਚਾਏ ਉਨ੍ਹਾਂ ਨੂੰ ਵੀ ਪ੍ਰਸੰਸ਼ਾ ਪੱਤਰ ਦੇਕੇ ਸਨਮਾਨਿਤ ਕੀਤਾ ਜਾਵੇਗਾ।

WRITTEN BY