ਅਨੰਦਪੁਰ ਸਾਹਿਬ, 26 ਅਗਸਤ (ਦਵਿੰਦਰ ਪਾਲ ਸਿੰਘ)-ਬੀਤੀ ਰਾਤ ਨੰਗਲ-ਅਨੰਦਪੁਰ ਸਾਹਿਬ ਮੁਖ ਮਾਰਗ ‘ਤੇ ਬਣੇ ਅਨੰਦਪੁਰ ਸਾਹਿਬ ਦੇ ਐਂਟਰੀ ਗੇਟ ਨੇੜੇ ਤੇਲ ਦਾ ਟੈਂਕਰ ਐੱਚ.ਆਰ.39 ਏ 2067 ਹਾਇਵੇ ਦੇ ਡੀਵਾਇਡਰ ਉੱਤੇ ਜਾ ਚੜਿਆ। ਜਿਸ ਕਾਰਨ ਸਾਰਾ ਟ੍ਰੈਫਿਕ ਪ੍ਰੇਸ਼ਾਨ ਰਿਹਾ ਅਤੇ ਇਕ ਪਾਸੇ ਦੀ ਆਵਾਜਾਈ ਠੱਪ ਰਹੀ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਡਰਾਇਵਰ ਦਾ ਨਸ਼ੇ ‘ਚ ਧੁੱਤ ਹੋ ਕੇ ਟਰੱਕ ਚਲਾਉਣ ਕਾਰਨ ਹੋਇਆ ਲੱਗਦਾ ਹੈ। ਅਣਗਹਿਲੀ ਕਾਰਨ ਟੈਂਕਰ ਸਿਧਾ ਹੀ ਡੀਵਾਇਡਰ ਉੱਤੇ ਚੜ੍ਹ ਗਿਆ ਅਤੇ ਉਸਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਸਥਾਨਕ ਪੁਲਿਸ ਨੇ ਉਸ ਉੱਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।