Skip to content
Independent perspectives. Global stories.
BREAKING

ਪੰਜਾਬ ਦੇ 3500 ਤੋਂ ਵੱਧ ਬਾਰ ’ਚ ਸ਼ਰਾਬ ਦਾ ਸੋਕਾ

Share this story

ਬਠਿੰਡਾ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਵੱਲੋਂ 31 ਮਾਰਚ ਤੋਂ ਰਾਸ਼ਟਰੀ ਮਾਰਗਾਂ ’ਤੇ ਸ਼ਹਿਰ ’ਚ ਬਣੇ ਹੋਟਲਾਂ ਦੇ ‘ਬਾਰ’ ਬੰਦ ਕਰਨ ਦੇ ਹੁਕਮਾਂ ਤੋਂ ਬਾਅਦ ਹੋਟਲ ਇੰਡਸਟਰੀ ‘ਚ ਨਿਰਾਸ਼ ਛਾ ਗਈ ਹੈ। ਇਸ ਬਾਰੇ ਬਠਿੰਡਾ ਵਿੱਚ ਪੰਜਾਬ ਹੋਟਲ ਐਸੋਸੀਏਸ਼ਨ ਨੇ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਉਹ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਨ ਪਰ ਅਦਾਲਤ ਦੇ ਇਸ ਫੈਸਲੇ ਨਾਲ ਹੋਟਲ ਇੰਡਸਟਰੀ ਤਬਾਹ ਹੋ ਜਾਏਗੀ।ਇਸ ਮੌਕੇ ਐਸਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ 30 ਮਾਰਚ ਤੱਕ ਉਹ ਬਾਰ ਦੀ ਫੀਸ ਵੀ ਜਮ੍ਹਾਂ ਕਰਵਾ ਚੁੱਕੇ ਹਨ।ਇਸ ਤਰ੍ਹਾਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਬਿਨਾਂ ਕਿਸੇ ਨੋਟਿਸ ਦੇ ਅਚਾਨਕ ਰਾਤੋ-ਰਾਤ ਲਾਗੂ ਕਰ ਦੇਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਇਸ ਫੈਸਲੇ ਦੇ ਲਾਗੂ ਹੋਣ ਨਾਲ ਇਕੱਲੇ ਪੰਜਾਬ ਦੇ ਹੀ ਤਕਰੀਬਨ 3500 ਤੋਂ ਵੱਧ ਬਾਰ ਪ੍ਰਭਾਵਿਤ ਹੋਏ ਹਨ।ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਮਦਦ ਦੀ ਮੰਗ ਕੀਤੀ। ਹੋਟਲ ਮਾਲਕਾਂ ਨੇ ਸੁਪਰੀਮ ਕੋਰਟ ਦੇ ਬੈਂਚ ਤੋਂ ਰਾਹਤ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੀ ਜਾਇਦਾਦ ਸ਼ਿਫਟ ਕਰਨ ਦਾ ਸਮਾਂ ਤੇ ਮੁਆਵਜ਼ਾ ਦਿੱਤਾ ਜਾਏ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਕਾਨੂੰਨ ਮੁਤਾਬਕ ਸੁਪਰੀਮ ਕੋਰਟ ਦੇ ਇਸ ਬੈਂਚ ਨੂੰ ਚੁਣੌਤੀ ਦੇ ਸਕਦੇ ਹਨ।

WRITTEN BY