ਜਲੰਧਰ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਜਲੰਧਰ ਪੁਲਿਸ ਨੇ ਨਾਭਾ ਜੇਲ੍ਹ ਕਾਂਡ ਦਾ ਇ¤ਕ ਹੋਰ ਮੁਲਜ਼ਮ ਅਮਨਦੀਪ ਢੇਸੀਆਂ ਗ੍ਰਿਫਤਾਰ ਕਰ ਲਿਆ ਹੈ।ਇਸ ਨੂੰ ਬੀਤੀ ਰਾਤ ਜਲੰਧਰ ਦੇ ਪੀਏਪੀ ਚੌਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੋਲੋਂ 32 ਬੋਰ ਰਿਵਾਲਵਰ, ਸ¤ਤ ਕਾਰਤੂਸ, 4 ਸਿਮ ਬਰਾਮਦ ਕੀਤੇ ਗਏ ਹਨ। ਢੋਟੀਆਂ ਖਿਲਾਫ ਹੁਣ ਤ¤ਕ 26 ਮਾਮਲੇ ਦਰਜ ਹਨ।ਜਲੰਧਰ ਪੁਲਿਸ ਦੇ ਕਮਿਸ਼ਨਰ ਅਰਪਿਤ ਸ਼ੁਕਲਾ ਮੁਤਾਬਕ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਦੋਂ ਇਹ ਕਿਸੇ ਨੂੰ ਕਿਡਨੈਪ ਕਰਨ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਦ¤ਸਿਆ ਕਿ ਇਸ ’ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਜਲਦ ਹੀ ਅਦਾਲਤ ਤੋਂ ਇਸ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ।ਵਰਨਣਯੋਗ ਹੈ ਕਿ 27 ਨਵੰਬਰ, 2016 ਨੂੰ ਪੰਜਾਬ ਦੀ ਹਾਈ ਸਕਿਉਰਟੀ ਜੇਲ ਨਾਭਾ ਤੋਂ ਹਥਿਆਰਬੰਦ ਵਿਅਕਤੀਆਂ ਨੇ ਸਵੇਰੇ ਕਰੀਬ 9 ਵਜੇ ਪੁਲਿਸ ਵਰਦੀ ਵਿ¤ਚ ਆ ਕੇ ਇ¤ਕ ਕੈਦੀ ਜੇਲ੍ਹ ਵਿ¤ਚ ਦਾਖਲ ਕਰਾਉਣ ਬਹਾਨੇ ਜੇਲ ਸਟਾਫ ਨੂੰ ਬੰਦੀ ਬਣਾ ਕੇ ਫਾਇਰਿੰਗ ਸੀ।ਇਨ੍ਹਾਂ ਦੇ ਨਾਲ ਫਰਾਰ ਹੋਏ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ, ਗੁਰਪ੍ਰੀਤ ਸੇਖੋਂ ਤੇ ਨੀਟਾ ਦਿਓਲ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁ¤ਕਾ ਹੈ।



