ਸ੍ਰੀ ਅਨੰਦਪੁਰ ਸਾਹਿਬ, 28 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਜ਼ਿਲ੍ਹੇ ਵਿਚ ਨਸ਼ੇ ਦੇ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਪ੍ਰਗਟਾਵਾ ਸ਼੍ਰੀਮਤੀ ਨੀਲਾਂਬਰੀ ਜਗਦਲੇ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਅੱਜ ਇਥੇ ਪੱਤਰਕਾਰਾਂ/ਮੀਡੀਆ ਪਰਸਨਜ਼ ਨਾਲ ਪਲੇਠੀ ਮੀਟਿੰਗ ਦੌਰਾਨ ਕਰਦਿਆਂ ਕਿਹਾ ਕਿ ਜਿਲਾ ਪੁਲਿਸ ਦੀ ਸੋ ਫੀਸਦੀ ਕੌਸ਼ਿਸ਼ ਰਹੇਗੀ ਕਿ ਜਿਲੇ ਵਿਚ ਨਸ਼ੇ ਨੁੰ ਰੋਕਿਆ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਪੁਲਸ ਮੁਲਾਜ਼ਮ ਦੀ ਇਸ ਵਿਚ ਸ਼ਮੂਲੀਅਤ ਨਾ ਹੋਵੇ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਵੱਖ-ਵੱਖ 4 ਵਰਗਾਂ ਵਿਚ ਵੰਡਦੇ ਹੋੇਏ ਇਨਾਂ ਨੂੰ ਰੋਕਣ ਲਈ 4 ਵੱਖ-ਵੱਖ ਸੈਲ ਬਣਾਏ ਗਏ ਹਨ ਤਾਂ ਜੋ ਹਰ ਸੈਲ ਪ੍ਰਭਾਵੀ ਢੰਗ ਨਾਲ ਕੰਮ ਕਰ ਸਕੇ ਅਤੇ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ। ਪੱਤਰਕਾਰਾਂ ਵੱਲੋਂ ਮਾਈਨਿੰਗ/ਕਰੈਸ਼ਰਾਂ ਸਬੰਧੀ ਪੁੱਛੇ ਜਾਣ ਤੇ ਉਨਾਂ ਕਿਹਾ ਕਿ ਜ਼ਿਲ੍ਹੇ ਵਿਚ ਗੈਰ ਕਾਨੂੰਨੀ ਮਾਈਨਿੰਗ ਨਹੀਂ ਹੋਣ ਦਿਤੀ ਜਾਵੇਗੀ ਅਤੇ ਅਜਿਹਾ ਕਰਨ ਵਾਲਿਆਂ ਵਿਰੁਧ ਕੀਤੀ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਉਨਾ ਕਿਹਾ ਕਿ ੳਵਰਲੋਡ ਟਿਪਰ/ਟਰੱਕ ਵੀ ਨਹੀਂ ਚਲਣ ਦਿੱਤੇ ਜਾਣਗੇ । ਜਿਲੇ ਵਿਚ ਕੇਵਲ 7 ਖੱਡਾਂ ਹੀ ਪ੍ਰਵਾਨਿਤ ਹਨ ਇਨਾਂ 7 ਖੱਡਾਂ ਚੋਂ ਨਿਕਾਸੀ ਲਈ ਕੋਈ ਰੋਕ ਨਹੀਂ ਹੈ ਇਸ ਤੋਂ ਇਲਾਵਾ ਜਿਲੇ 146 ਕਰੈਸ਼ਰ ਰਜਿਸਟਰਡ ਹਨ । ਉਨਾਂ ਦਸਿਆ ਕਿ ਜਿਲੇ ਵਿਚ ਨਾਜ਼ੁਕ ਥਾਂਵਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਿਥੇ ਕਿ ਬੌਰਡ ਲਗਾਏ ਜਾਣਗੇ ਇਸ ਤੌਂ ਇਲਾਵਾ ਮੁੱਖ ਸੜਕਾਂ ਜਿਥੇ ਕਿ ਤੇਜ਼ ਵਾਹਨ ਚਲਦੇ ਹਨ ਤੇ ਬੈਰੀਕੇਡ ਲਗਾ ਕੇ ਵਾਹਨਾਂ ਦੀ ਸਪੀਡ ਵੀ ਘਟਾਈ ਜਾਵੇਗੀ ਤਾਂ ਜੋ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ । ਉਨਾਂ ਕਿਹਾ ਕਿ ਥਾਣਿਆਂ ਵਿਚ ਆਮ ਲੋਕਾਂ ਦੀਆਂ ਬਕਾਇਆ ਪਈਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ ਨਿਪਟਾਇਆ ਜਾਵੇਗਾ ਅਤੇ ਸ਼ੋਰ ਪ੍ਰਦੂਸ਼ਣ ਨੂੰ ਵੀ ਰੋਕਿਆ ਜਾਵੇਗਾ। ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਕਿ ਕਿਸੇ ਕਿਸਮ ਦੀ ਸ਼ਿਕਾਇਤ 98151-12997 ਤੇ ਵਟਸ ਐਪ ਕੀਤੀ ਜਾ ਸਕਦੀ ਹੈ।
ਰੂਪਨਗਰ ਜ਼ਿਲ੍ਹੇ ’ਚ ਨਸ਼ੇ ਦੇ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਐਸ ਐਸ ਪੀ



