Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਿਸਾਖੀ ਤੋਂ ਬਾਅਦ ਦੋ ਮਹੀਨੇ ਦੀ ਛੁੱਟੀ ’ਤੇ ਜਾਣਗੇ

Share this story

ਬੀਬਾ ਬਾਦਲ ਦੇ ਕਹਿਣ ਉੱਪਰ ਘਟਾਉਣਗੇ ਭਾਰ
image ਚੰਡੀਗੜ੍ਹ, 28 ਮਾਰਚ (ਬਲਜੀਤ ਸਿੰਘ ਬਰਾੜ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 15 ਅਪ੍ਰੈਲ ਤੋਂ ਬਾਅਦ ਦੋ ਮਹੀਨਿਆਂ ਲਈ ਰਾਜਨੀਤਕ ਰੁਝੇਵਿਆਂ ਤੋਂ ਛੁੱਟੀ ਲੈਣ ਜਾ ਰਹੇ ਹਨ।ਪਰਿਵਾਰਕ ਸੂਤਰਾਂ ਮੁਤਾਬਿਕ ਉਹ ਇਸ ਦੌਰਾਨ ਆਪਣੀ ਸਿਹਤ ਨੂੰ ਦਰੁਸਤ ਕਰਨ ਵੱਲ ਧਿਆਨ ਦੇਣਗੇ। ਇਸ ਸਮੇਂ ਉਹ ਵਧੇਰੇ ਭਾਰ ਤੋਂ ਪਰੇਸ਼ਾਨ ਦੱਸੇ ਜਾ ਰਹੇ ਹਨ। ਭਾਰ ਘਟਾਉਣ ਲਈ ਉਨ੍ਹਾਂ ਵੱਲੋਂ ਵਿਦੇਸ਼ ਜਾਣ ਦੇ ਚਰਚੇ ਹਨ। ਸੂਤਰਾਂ ਮੁਤਾਬਿਕ ਆਪਣੀ ਧਰਮ ਪਤਨੀ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਸਲਾਹ ਉੱਪਰ ਉਹ ਯੂਰਪ ਜਾਂ ਸਾਊਥ-ਈਸਟ ਏਸ਼ੀਆ ਦੇ ਹੈਲਥ ਕੇਅਰ ਰਿਜਰੋਟ ਵਿੱਚ ਦਾਖਲਾ ਲੈਣਗੇ। ਪਤਾ ਲੱਗਾ ਹੈ ਸ. ਸੁਖਬੀਰ ਸਿੰਘ ਬਾਦਲ ਵਿਸਾਖੀ ਤੱਕ ਆਪਣੇ ਰਾਜਨੀਤਕ ਰੁਝੇਵਿਆਂ ਤੋਂ ਮੁਕਤ ਹੋ ਜਾਣਗੇ। ਉਹ 13 ਅਪ੍ਰੈਲ ਨੂੰ ਤਲਵੰਡੀ ਸਾਬੋ ਦੀ ਵਿਸਾਖੀ ਕਾਨਫ਼ਰੰਸ ਵਿੱਚ ਹਿੱਸਾ ਲੈਣ ਤੋਂ ਬਾਅਦ ਉਹ ਵਿਦੇਸ਼ ਰਵਾਨਾ ਹੋ ਜਾਣਗੇ।ਸਰਕਾਰ ਅਤੇ ਪਾਰਟੀ ਦੇ ਰੁਝੇਵਿਆਂ ਕਾਰਨ ਸ. ਸੁਖਬੀਰ ਦਾ ਬਾਦਲ ਦਾ ਭਾਰ ਕਾਫੀ ਵਧ ਗਿਆ ਹੈ। ਪਰਿਵਾਰਕ ਮੈਂਬਰ ਇਸ ਗੱਲ ਤੋਂ ਚਿੰਤਤ ਹਨ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਵੀਡੀਓ ਪਾ ਕੇ ਆਖਿਆ ਸੀ ਕਿ ਸੁਖਬੀਰ  ਪੰਜਾਬ ਦੀ ਜਨਤਾ ਦੀ ਸੇਵਾ ਕਰਨ ਹਿੱਤ ਦਿਨ ਰਾਤ ਕੰਮ ਰਹੇ ਹਨ। ਇਸ ਕਾਰਨ ਉਹ ਆਪਣੀ ਸਿਹਤ ਅਤੇ ਆਪਣੇ ਬੱਚਿਆਂ ਵੱਲ ਵੀ ਯੋਗ ਧਿਆਨ ਨਹੀਂ ਦੇ ਸਕੇ। ਇਸ ਸਮੇਂ ਸਰਕਾਰ ਬਦਲ ਜਾਣ ਕਾਰਨ  ਸ. ਸੁਖਬੀਰ ਸਿੰਘ ਬਾਦਲ ਕੋਲ ਰਾਜਸੀ ਰੁਝੇਵਿਆਂ ਦੀ ਵੈਸੇ ਵੀ ਕਮੀ ਹੈ।

WRITTEN BY