Skip to content
Independent perspectives. Global stories.
BREAKING

ਖਰੀਦ ਕੇਂਦਰਾਂ ਤੋਂ ਅਨਾਜ਼ ਦੀ ਢੋਆ-ਢੋਆਈ ਅਤੇ ਲੇਬਰ ਲਈ ਟੈਂਡਰ ਅੱਜ ਸ਼ਾਮ 5 ਵਜੇ ਤੱਕ ਲਏ ਜਾਣਗੇ : ਡੀ.ਸੀ.

Share this story

image ਤਰਨਤਾਰਨ, 27 ਮਾਰਚ (ਆਹਲੂਵਾਲੀਆ, ਰਵਿੰਦਰ ਕੱਕੜ, ਧਾਮੀ)- ਤਰਨਤਾਰਨ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਖਰੀਦ ਕੇਂਦਰਾਂ ਤੋਂ ਅਨਾਜ਼ ਦੀ ਢੋਆ-ਢੋਆਈ ਅਤੇ ਲੇਬਰ ਲਈ ਟੈਂਡਰ 28 ਮਾਰਚ ਸ਼ਾਮ 5 ਵਜੇ ਤੱਕ ਲਏ ਜਾਣਗੇ ਅਤੇ 29 ਮਾਰਚ 2017 ਨੂੰ ਸਵੇਰੇ 11 ਵਜੇ ਇਹ ਟੈਂਡਰ ਖੋਲ੍ਹੇ ਜਾਣਗੇ।ਅੱਜ ਟਰੱਕ ਯੂਨੀਅਨਾਂ ਅਤੇ ਲੇਬਰ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਇੰਜੀਨੀਅਰ ਡੀ. ਪੀ. ਐਸ. ਖਰਬੰਦਾ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਖ੍ਰੀਦ ਕੇਂਦਰਾਂ ਨੂੰ 10 ਕਲੱਸਟਰਾਂ ਵਿਚ ਵੰਡਿਆ ਗਿਆ ਅਤੇ ਕਣਕ ਦੀ ਢੋਆ ਢੋਆਈ ਲਈ ਕੁੱਲ 1350 ਟਰੱਕ ਲੋੜੀਂਦੇ ਹਨ। ਇੰਜੀਨੀਅਰ ਡੀ. ਪੀ. ਐਸ. ਖਰਬੰਦਾ ਨੇ ਦੱਸਿਆ ਕਿ ਭਿੱਖੀਵਿੰਡ ਕਲੱਸਟਰ ਦੀਆਂ ਚਾਰ ਮੰਡੀਆਂ ਭਿੱਖੀਵਿੰਡ, ਦਿਆਲਪੁਰ, ਬੈਂਕਾ, ਸੁਰਸਿੰਘ ਢੋਆ ਢੋਆਈ ਲਈ 180 ਟਰੱਕ ਲੋੜੀਂਦੇ ਹਨ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਕਲੱਸਟਰਾਂ ਦੇ ਟੈਂਡਰ ਕੇਵਲ ਉਸੇ ਚਾਹਵਾਨ ਨੂੰ ਦਿੱਤੇ ਜਾਣਗੇ ਜੋ ਕਲੱਸਟਰ ਲਈ ਲੋੜੀਂਦੇ ਟਰੱਕਾਂ ਦੀ ਮੁਕੰਮਲ ਸੂਚੀ ਸਮੇਤ ਆਰ. ਸੀ. ਪੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਸਾਰੀਆਂ ਅਨਾਜ ਮੰਡੀਆਂ ਵਿਚ ਕਿਸੇ ਵੀ ਕਿਸਮ ਦੀ ਲਿਫਟਿੰਗ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਅਤੇ ਢੋਆ ਢੁਆਈ ਦੇ ਟੈਂਡਰਾਂ ਦਾ ਕੰਮ ਪੂਰੇ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ।

WRITTEN BY