Skip to content
Independent perspectives. Global stories.
BREAKING

ਵਿਧਾਇਕਾ ਰੁਪਿੰਦਰ ਕੌਰ ਰੂਬੀ ਵੱਲੋਂ ਹਲਕੇ ਦੇ ਲੋਕਾਂ ਨਾਲ ਹਰ ਦੁੱਖ-ਸੁੱਖ ’ਚ ਖੜਨ ਦਾ ਵਾਅਦਾ

Share this story

image ਬਠਿੰਡਾ, 26 ਮਾਰਚ (ਸੁਖਵਿੰਦਰ ਸਰਾਂ, ਪਵਨ ਕੁਮਾਰ)- ਆਮਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋ ਵਿਧਾਇਕ ਦੀ ਚੋਣ ਜਿੱਤੇ ਰੁਪਿੰਦਰ ਕੋਰ ਰੂਬੀ ਨੇ ਐੱਮ ਐੱਲ ਏ ਬਣਨ ਉਪਰੰਤ ਵਿਧਾਨ ਸਭਾ ਸ਼ੈਸਨ ਦੇ ਪਹਿਲੇ ਦਿਨ ਸਹੁੰ ਚੁੱਕੀ। ਚੰਡੀਗੜ ਤੋ ਸਹੁੰ ਚੱਕ ਸਮਾਗਮ ਦੀਆਂ ਤਸਵੀਰਾਂ ਅਤੇ ਪ੍ਰੈੱਸ ਨੋਟ ਜਾਰੀ ਕਰਦਿਆਂ ਪ੍ਰੋ.ਰੂਬੀ ਨੇ ਉਨਾਂ ਨੂੰ ਇਸ ਮੁਕਾਮ ਤੇ ਪੁਹੰਚਾਉਣ ਅਤੇ   ਵੱਡੀ ਜਿੰਮੇਵਾਰੀ ਸੋਪਣ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਹਰ ਦੁਖ ਸੁਖ ਵਿੱਚ ਲੋਕਾਂ ਦੇ ਨਾਲ  ਖੜਨਗੇ।ਹਲਕੇ ਦੇ ਮਸਲੇ ਪਹਿਲ ਦੇ ਅਧਾਰ ਤੇ ਵਿਧਾਨ ਸਭਾ ਵਿੱਚ ੳਠਾਉਣਗੇ। ਉਨ੍ਹਾਂ ਨੇ ਕਿਹਾ ਕਿ ਆਪ ਨੇ ਬਿਨਾਂ ਪੈਸਿਆਂ ਤੇ ਨਸਿਆਂ ਦੇ ਚੋਣਾਂ ਲੜਕੇ ਸਾਫ ਸੁਥਰੀ ਰਾਜਨੀਤੀ ਦਾ ਅਗਾਜ ਕੀਤਾ ਹੈ ਜੋ ਅੱਗੇ ਜਾਰੀ ਰਹੇਗਾ। ਵਿਧਾਇਕਾ ਨਾਲ ਉਹਨਾਂ ਦੇ ਪਿਤਾ ਸ.ਮਲਕੀਤ ਸਿੰਘ, ਸੁਖਜਿੰਦਰ ਰੋਮਾਣਾ ਅਤੇ ਨਵਜੋਤ ਸਿੰਘ ਗਹਿਰੀ ਬੁੱਟਰ ਹਾਜ਼ਰ ਸਨ।

WRITTEN BY