ਗਵਾਲੀਅਰ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਬਿਨਾ ਕਿਸੇ ਦੇਸ਼ ਦਾ ਨਾਂ ਲੈਂਦਿਆਂ ਕਿਹਾ ਕਿ ਗੁਆਂਢੀ ਦੇਸ਼ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਅਸੀਂ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਕਿਹਾ ਹੈ ਕਿ ਪਹਿਲਾਂ ਗੋਲੀ ਨਹੀਂ ਚਲਾਉਣੀ, ਜੇਕਰ ਦੂਜੇ ਪਾਸਿਓਂ ਗੋਲੀ ਚੱਲੇ ਤਾਂ ਫੈਸਲਾ ਉੱਥੀ ਹੀ ਕਰ ਲੈਣਾ। ਸਿੰਘ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲੇ ‘ਚ ਸਥਿਤ ਬੀ.ਐੱਸ.ਐੱਫ. ਅਕੈਡਮੀ ਟੇਕਨਪੁਰ ‘ਚ ਸਹਾਇਕ ਕਮਾਂਡੇਟ ਦੀ ਪਰੇਡ ਮਗਰੋਂ ਟ੍ਰੇਨਿੰਗ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਗ੍ਰਹਿ ਮੰਤਰੀ ਨੇ ਆਖਿਆ ਕਿ ਕੇਂਦਰ ਸਰਕਾਰ ਭਾਰਤ-ਪਾਕਿਸਤਾਨ ਅਤੇ ਭਾਰਤ-ਬੰਗਲਾਦੇਸ਼ ਸਰਹੱਦ ਦਾ ਰੋਡਮੈਪ ਤਿਆਰ ਕਰ ਰਹੀ ਹੈ। ਦੋਵਾਂ ਹੀ ਸਰਹੱਦਾਂ ‘ਤੇ ਜਿੱਥੇ ਤਾਰਬੰਦੀ ਨਹੀਂ ਕੀਤੀ ਜਾ ਸਕਦੀ, ਉੱਥੇ ਤਕਨੀਕੀ ਸਹਾਇਤਾ ਨਾਲ ਦਖਲਅੰਦਾਜ਼ੀ ਨੂੰ ਰੋਕਿਆ ਜਾਵੇਗਾ।
ਪਾਕਿ-ਬੰਗਲਾਦੇਸ਼ ਸਰਹੱਦਾਂ ਛੇਤੀ ਹੋਣਗੀਆਂ ਸੀਲ : ਰਾਜਨਾਥ



