June 20, 2026 2:44 am

ਭਾਰਤ ਤੇ ਚੀਨ ਕਰਨਗੇ ਸੈਨਿਕ ਅਭਿਆਸ

ਨਵੀਂ ਦਿੱਲੀ, 24 ਅਗਸਤ (ਪੀ.ਟੀ.)-ਭਾਰਤ ਅਤੇ ਚੀਨ ਦੇ ਸੈਨਿਕ ਆਗਾਮੀ 4 ਤੋਂ 14 ਨਵੰਬਰ ਤੱਕ ਯੁੱਧ ਅਭਿਆਸ ਕਰਨਗੇ। ਪੰਜ ਸਾਲਾਂ ਮਗਰੋਂ ਇਹ ਪਹਿਲਾ ਮੌਕਾ ਹੈ ਜਦੋਂ ਦੋਨਾਂ ਦੇਸ਼ਾਂ ਦੇ ਸੈਨਿਕ ਯੁੱਧ ਅਭਿਆਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਯੁੱਧ ਅਭਿਆਸ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਚੀਨੀ ਸੈਨਿਕਾਂ ਵੱਲੋਂ ਘੁਸਪੈਠ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪਹਿਲਾ ਯੁੱਧ ਅਭਿਆਸ ਚੀਨ ਦੇ ਕੁਨਸਿੰਗ ਅਤੇ ਦੂਸਰਾ ਅਭਿਆਸ 2008 ਵਿਚ ਬੇਲਗਾਮ ਵਿਚ ਹੋਇਆ ਸੀ, ਪਰ ਇਸ ਤੋਂ ਬਾਅਦ ਚੀਨ ਵੱਲੋਂ ਜੰਮੂ ਕਸ਼ਮੀਰ ਦੇ ਨਾਗਰਿਕਾਂ ਨੂੰ ਨੱਥੀ ਵੀਜ਼ਾ ਅਤੇ ਸਰਹੱਦ ‘ਤੇ ਘੁਸਪੈਠ ਦੀਆਂ ਘਟਨਾਵਾਂ ਕਾਰਨ ਸੈਨਿਕ ਅਭਿਆਸ ਟਲਦਾ ਰਿਹਾ।

Send this to a friend