ਨਵੀਂ ਦਿੱਲੀ- ਲੋਕ ਸਭਾ ’ਚ ਪਾਕਿਸਤਾਨ ’ਚ ਰਹਿ ਰਹੇ ਸਿੱਖਾਂ ਦਾ ਮੁੱਦਾ ਉਠਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਮੁੱਦੇ ਨੂੰ ਕੂਟਨੀਤਕ ਪੱਧਰ ’ਤੇ ਚੁੱਕੇ।ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਸਿੱਖਾਂ ਦੀ ਆਬਾਦੀ ਤਕਰੀਬਨ 20 ਹਜ਼ਾਰ ਹੈ। ਉੱਥੇ ਮਰਦਮਸ਼ੁਮਾਰੀ ਹੋ ਰਹੀ ਹੈ ਪਰ ਮਰਦਮਸ਼ੁਮਾਰੀ ਫਾਰਮ ‘ਚੋਂ ਸਿੱਖ ਭਾਈਚਾਰੇ ਸਬੰਧੀ ਕਾਲਮ ਨੂੰ ਕੱਟ ਦਿੱਤਾ ਗਿਆ ਹੈ। ਚੰਦੂਮਾਜਰਾ ਨੇ ਇਸ ਨੂੰ ਇਕ ਗੰਭੀਰ ਮਸਲਾ ਦੱਸਦਿਆਂ ਕਿਹਾ ਕਿ ਕੈਨੇਡਾ ਵਰਗੇ ਦੇਸ਼ ‘ਚ ਸਿੱਖ ਆਪਣੀ ਮਿਹਨਤ ਦੇ ਦਮ ‘ਤੇ ਅੱਗੇ ਵਧ ਰਹੇ ਹਨ ਅਤੇ ਉੱਥੇ ਚਾਰ-ਚਾਰ ਮੰਤਰੀ ਵੀ ਸਿੱਖ ਭਾਈਚਾਰੇ ‘ਚੋਂ ਚੁਣੇ ਗਏ ਹਨ।
‘ਪਾਕਿਸਤਾਨ ’ਚ ਮਰਦਮਸ਼ੁਮਾਰੀ ਫਾਰਮ ’ਚੋਂ ਸਿੱਖ ਕਾਲਮ ਕੱਟਣਾ ਇਕ ਗੰਭੀਰ ਮੁੱਦਾ’ : ਚੰਦੂ ਮਾਜਰਾ



