ਓਬੀਸੀ ਸੂਚੀ ’ਚ ਨਵੀਂ ਜਾਤੀ ਜੋੜਨ ਲਈ ਸੰਸਦ ਦੀ ਮਨਜ਼ੂਰੀ ਹੋਵੇਗੀ ਜ਼ਰੂਰੀ
ਨਵੀਂ ਦਿੱਲੀ, 23 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਪੱਛੜੀਆਂ ਸ਼੍ਰੇਣੀਆਂ ਲਈ ਇਕ ਅਹਿਮ ਫੈਸਲਾ ਕਰਦਿਆਂ ਵੱਡਾ ਕਦਮ ਚੁੱਕਿਆ ਹੈ। ਕੇਂਦਰੀ ਕੈਬਨਿਟ ਨੇ ਕੌਮੀ ਪੱਛੜੇ ਵਰਗ ਕਮਿਸ਼ਨ ਦੀ ਜਗ੍ਹਾ ਹੁਣ ਇੱਕ ਨਵਾਂ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ।
ਸੂਤਰਾਂ ਦੇ ਮੁਤਾਬਕ ਇਸ ਫੈਸਲੇ ਤੋਂ ਬਾਅਦ ਹੁਣ ਸਮਾਜਿਕ ਅਤੇ ਵਿੱਦਿਅਕ ਤੌਰ ਉੱਤੇ ਪੱਛੜੇ ਲੋਕਾਂ ਦੇ ਹਿੱਤ ਵਿੱਚ ਕੰਮ ਕਰਣ ਲਈ ਂੳਟੋਿਨੳਲ 3ੋਮਮਸਿਸੋਿਨ ਡੋਰ ਸ਼ੋਚੳਿਲ ੳਨਦ 5ਦੁਚੳਟੋਿਨ 2ੳਚਕਾੳਰਦ 3ਲੳਸਸੲਸ ਦਾ ਗਠਨ ਕੀਤਾ ਜਾਵੇਗਾ।ਸੂਤਰਾਂ ਮੁਤਾਬਕ ਇਸ ਫੈਸਲੇ ਨਾਲ ਦੇਸ਼ ਵਿਚ ਓਬੀਸੀ ਕੈਟੇਗਰੀ ਲਈ ਵੀ ਸ਼3-ਸ਼ਠਕਮੀਸ਼ਨ ਦੀ ਤਰਜ਼ ਉੱਤੇ ਂਸ਼523 ਦਾ ਗਠਨ ਕੀਤਾ ਜਾ ਰਿਹਾ ਹੈ । ਜੋ ਕਿ ਇਕ ਸੰਵਿਧਾਨਕ ਸੰਸਥਾ ਹੋਵੇਗੀ ਅਤੇ ਇਸ ਫੈਸਲੇ ਤੋਂ ਬਾਅਦ ਹੁਣ ਓਬੀਸੀ ਸੂਚੀ ਵਿੱਚ ਨਵੀਂ ਜਾਤੀ ਦਾ ਨਾਮ ਜੋੜਨ ਅਤੇ ਹਟਾਉਣ ਲਈ ਸੰਸਦ ਦੀ ਮਨਜ਼ੂਰੀ ਲਾਜ਼ਮੀ ਹੋ ਜਾਵੇਗੀ। ਫਿਲਹਾਲ ਓਬੀਸੀ ਸੂਚੀ ਵਿੱਚ ਜਾਤੀਆਂ ਨੂੰ ਜੋੜਨ ਅਤੇ ਹਟਾਉਣ ਦਾ ਕੰਮ ਰਾਜ ਸਰਕਾਰਾਂ ਦੇ ਪੱਧਰ ਉੱਤੇ ਕੀਤਾ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਜਾਟ ਰਾਖਵਾਂਕਰਨ ਸਮੇਤ ਦੇਸ਼ ਵਿੱਚ ਓਬੀਸੀ ਰਾਖਵੇਂਕਰਨ ਦੀਆਂ ਹੋਰ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਮੋਦੀ ਸਰਕਾਰ ਵੱਲੋਂ ਪੁਰਾਣਾ ਓ.ਬੀ.ਸੀ. ਕਮਿਸ਼ਨ ਖਤਮ ਕਰਨ ਦਾ ਫੈਸਲਾ



