ਰਾਮਪੁਰਾ ਫੂਲ, 22 ਮਾਰਚ (ਮਨਪ੍ਰੀਤ ਸਿੰਘ ਗਿੱਲ)– ਰਾਮਪੁਰਾ ਫੂਲ ਨੇੜੇ ਮੌੜ ਰੋਡ ਤੋਂ ਲਹਿਰਾ ਧੂਰਕੋਟ ਨੂੰ ਜ਼ਾਂਦੀ ਸੜਕ ਤੇ ਸਵਾਰੀਆਂ ਦੀ ਭਰੀ ਬੱਸ ਪਲਟ ਗਈ। ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਕਈ ਜਖਮੀ ਹੋ ਗਏ। ਮੌਕੇ ਤੇ ਮੌਜੂਦ ਲੋਕਾਂ ਸ਼ੰਭੂ ਸਿੰਘ, ਮਨਜੀਤ ਹੈਪੀ , ਯਾਦੂ ਨੇ ਸ਼ਰਾਬ ਦੀਆਂ ਬੋਤਲਾਂ ਦਿਖਾਉਦਿਆਂ ਕਿਹਾ ਕਿ ਬੱਸ ਪਲਟਨ ਦਾ ਕਾਰਨ ਡਰਾਇਵਰ ਦੀ ਸ਼ਰਾਬ ਪੀਤੀ ਹੈ। ਉਨਾਂ ਦੱਸਿਆ ਕਿ ਮੋਕੇ ਤੇ ਪੁੱਜਣ ਤੇ ਡਰਾਇਵਰ ਸ਼ਰਾਬੀ ਹਾਲਤ ’ਚ ਸੀ । ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਵਾਰੀਆਂ ਨਾਲ ਗਚਾਗਚ ਭਰੀ ਬਾਬਾ ਕਾਲਾ ਸਰਵਿਸ ਦੀ ਬੱਸ ਰਾਮਪੁਰਾ ਫੂਲ ਤੋ ਕਰੀਬ ਤਿੰਨ ਕਿਲੋ ਦੂਰ ਸਾਮ ਕਰੀਬ ਪੰਜ ਵਜੇ ਲਹਿਰਾ ਧੂਰਕੋਟ ਨੂੰ ਜਾਣ ਵਾਲੀ ਸੜਕ ਉਪਰ ਪਲਟ ਗਈ। ਹਾਦਸੇ ਕਾਰਨ ਇੱਕ ਔਰਤ ਬੁਰੀ ਤਰ੍ਹਾਂ ਜਖਮੀ ਹੋ ਗਈ। ਜਿਸਨੂੰ ਸਹਾਰਾ ਗਰੁੱਪ ਪੰਜਾਬ ਦੇ ਵਰਕਰਾਂ ਨੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ, ਜਿਥੇ ਡਾਕਟਰਾ ਨੇ ਉਸਨੂੰ ਮ੍ਰਿਤਕ ਘੋਸਿਤ ਕਰ ਦਿੱਤਾ। ਜਿਸਦੀ ਪਹਿਚਾਣ ਗੁੱਡੀ ਪਤਨੀ ਮੰਗਲ ਸਿੰਘ ਜੋ ਕਿ ਇੱਕ ਵਿਆਹ ਸਮਾਰੋਹ ਵਿਚੋ ਸਾਮਲ ਹੋ ਕੇ ਵਾਪਸ ਘਰ ਪਰਤ ਰਹੀ ਸੀ। ਜਾਣਕਾਰੀ ਅਨੁਸਾਰ ਬਠਿੰਡਾ ਚੰਡੀਗੜ ਮਹਾਮਾਰਗ ਦਾ ਨਿਰਮਾਣ ਕਾਰਜ ਚੱਲਣ ਕਾਰਨ ਪ੍ਰਸ਼ਾਸਨ ਵੱਲੋ ਟ੍ਰੈਫਿਕ ਨੂੰ ਰਾਮਪੁਰਾ ਦੇ ਮੋੜ ਚੋਂਕ ਤੋ ਬੰਦ ਕਰਕੇ ਵਾਇਆ ਮੋੜ ਰੋਡ ਤੋਂ ਲਿੰਕ ਸੜਕ ਵਾਇਆ ਲਹਿਰਾ ਧੂਰਕੋਟ ਕੀਤਾ ਗਿਆ ਹੈ।
ਸ਼ਰਾਬੀ ਡਰਾਇਵਰ ਨੇ ਸਵਾਰੀਆਂ ਦੀ ਭਰੀ ਬੱਸ ਪਲਟੀ-ਇੱਕ ਔਰਤ ਦੀ ਮੌਤ



