ਤਲਵੰਡੀ ਸਾਬੋ, 21 ਮਾਰਚ (ਰਾਮ ਰੇਸ਼ਮ ਨਥੇਹਾ)- ਬੀਤੇ ਦਿਨੀ ਆਏ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਲੋਕ ਫਤਵਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਦੇ ਖਿਲਾਫ ਆਉਣ ਤੇ ਕਾਰਨਾਂ ਤੇ ਵੀਚਾਰ ਕਰਨ ਲਈ ਅੱਜ ਅਕਾਲੀ ਭਾਜਪਾ ਉਮੀਦਵਾਰ ਰਹਿ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਸਥਾਨਕ ਕਮਿਊਨਿਟੀ ਸੈਂਟਰ ਵਿੱਚ ਰੱਖੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੂੰਹ ਵਿੰਗਾਂ ਦੇ ਅਹੁਦੇਦਾਰਾਂ,ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੀਤਮਹਿੰਦਰ ਸਿੰਘ ਸਿੱਧੂ ਨੇ ਜਿੱਥੇ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਵਰਕਰਾਂ ਅਤੇ ਆਗੂਆਂ ਵੱਲੋਂ ਕੀਤੀ ਮਿਹਨਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਉ¤ਥੇ ਹੀ ਉੇਨ੍ਹਾਂ ਨੇ ਹਲਕੇ ਦਾ ਪਿਛਲੇ ਤਿੰਨ ਸਾਲ੍ਹਾਂ ਵਿੱਚ ਕੀਤੇ ਰਿਕਾਰਡਤੋੜ ਵਿਕਾਸ ਦੇ ਬਾਵਜੂਦ ਪਾਰਟੀ ਦੇ ਵਿਰੁੱਧ ਆਏ ਲੋਕ ਫਤਵੇ ਦਾ ਕਾਰਨ ਜਾਨਣ ਲਈ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਆਪੋ ਆਪਣੇ ਪਿੰਡਾਂ ਤੇ ਵਾਰਡਾਂ ਵਿੱਚ ਲੋਕਾਂ ਨਾਲ ਰਾਬਤਾ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਕਿ ਸਾਹਮਣੇ ਆਉਣ ਵਾਲੀਆਂ ਕਮੀਆਂ ਨੂੰ ਭਵਿੱਖ ਵਿੱਚ ਦੂਰ ਕੀਤਾ ਜਾ ਸਕੇ।ਸਵੈ ਪੜਚੋਲ ਮੀਟਿੰਗ ਨੂੰ ਸੰਬੋਧਨ ਦੌਰਾਨ ਕੁਝ ਆਗੂਆਂ ਵੱਲੋਂ ਅਕਾਲੀ ਦਲ ਦੇ ਹੀ ਕੁਝ ਆਗੂਆਂ ਦੇ ਸਮੱਰਥਕਾਂ ਵੱਲੋਂ ਪਾਰਟੀ ਚੋਣ ਪ੍ਰਚਾਰ ਨੂੰ ਢਾਹ ਲਾਏ ਜਾਣ ਦੇ ਮੁੱਦੇ ਤੇ ਵੀ ਸਹਿਮਤੀ ਪ੍ਰਗਟਾਂਉਦਿਆਂ ਸਿੱਧੂ ਨੇ ਕਿਹਾ ਕਿ ਇਸਦਾ ਖਮਿਆਜਾ ਜਰੂਰ ਭੁਗਤਣਾ ਪਿਆ ਪ੍ਰੰਤੂ ਹੁਣ ਲੋੜ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਰੇ ਪਾਰਟੀ ਆਗੂ ਤੇ ਵਰਕਰ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਇਕਜੁਟਤਾ ਦਾ ਪ੍ਰਗਟਾਵਾ ਕਰਨ ਤਾਂਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰ ਨੂੰ ਹਲਕੇ ਤੋਂ ਲੀਡ ਦੁਆਈ ਜਾ ਸਕੇ। ਨਾਲ ਕੋਈ ਵਧੀਕੀ ਕਰ ਸਕੇ ਤੇ ਜੇ ਅਜਿਹਾ ਹੋਇਆ ਤਾਂ ਉਸਦਾ ਮੂੰਹ ਤੋੜ ਜਵਾਬ ਦੇਣ ਲਈ ਉਹ ਵਰਕਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜਨਗੇ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ,ਨਗਰ ਕੌਂਸਲ ਰਾਮਾਂ ਦੇ ਪ੍ਰਧਾਨ ਕ੍ਰਿਸ਼ਨ ਮਿੱਤਲ,ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ,ਟਰੱਕ ਯੂਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ,ਇਸਤਰੀ ਵਿੰਗ ਦੀ ਸੂਬਾਈ ਆਗੂ ਮਨਦੀਪ ਬਰਾੜ ਭਾਗੀਵਾਂਦਰ,ਕਿਸਾਨ ਵਿੰਗ ਸੂਬਾ ਮੀਤ ਪ੍ਰਧਾਨ ਬਾਬੂ ਸਿੰਘ ਮਾਨ,ਗੁਰਜੀਤ ਕੋਟਬਖਤੂ ਤੇ ਗੁਰਪ੍ਰਤਾਪ ਨਵਾਂ ਪਿੰਡ ਦੋਵੇਂ ਮੈਂਬਰ ਜਿਲ੍ਹਾ ਪ੍ਰੀਸ਼ਦ,ਐ¤ਸ.ਓ.ਆਈ ਜਿਲ੍ਹਾ ਪ੍ਰਧਾਨ ਨਿੱਪੀ ਸਿੱਧੂ,ਬਲਵਿੰਦਰ ਗਿੱਲ,ਸਵਰਨਜੀਤ ਪੱਕਾ,ਅਸ਼ੋਕ ਗੋਇਲ,ਰਾਕੇਸ਼ ਚੌਧਰੀ ਸਾਰੇ ਸਰਕਲ ਇੰਚਾਰਜ,ਚਿੰਟੂ ਜਿੰਦਲ ਤੇ ਕੁਲਦੀਪ ਭੁੱਖਿਆਂਵਾਲੀ ਦੋਵੇਂ ਸਰਕਲ ਪ੍ਰਧਾਨ ਯੂਥ ਵਿੰਗ,ਜਗਤਾਰ ਨੰਗਲਾ ਹਲਕਾ ਪ੍ਰਧਾਨ ਬੀ.ਸੀ ਵਿੰਗ,ਅਮਨਦੀਪ ਸੇਖੂ ਵਾਈਸ ਚੇਅਰਮੈਨ ਬਲਾਕ ਸੰਮਤੀ,ਸੇਵਾ ਕਮਾਲੂ,ਰਣਜੀਤ ਮਲਕਾਣਾ,ਸੁਰਜੀਤ ਭੱਮ ਦੋਵੇਂ ਕੌਂਸਲਰ,ਰਾਮਪਾਲ ਮਲਕਾਣਾ,ਜਸਪਾਲ ਲਹਿਰੀ,ਹਰਦੇਵ ਫੌਜੀ ਸਰਪੰਚ ਨੰਗਲਾ,ਡਾ.ਗੁਰਮੇਲ ਘਈ ਪ੍ਰਧਾਨ ਮੈਡੀਕਲ ਪ੍ਰੈ:ਯੂਨੀਅਨ,ਸੁਖਦੀਪ ਕਣਕਵਾਲ,ਬਹਾਦੁਰ ਲੇਲੇਵਾਲਾ,ਬਲਵੰਤ ਲੇਲੇਵਾਲਾ,ਲਖਵੀਰ ਖੀਰੂ,ਮੋਹਣ ਮਿਰਜੇਆਣਾ ਤੇ ਮੇਜਰ ਮਿਰਜੇਆਣਾ ਆਦਿ ਆਗੂ ਹਾਜਿਰ ਸਨ।
ਸਿੱਧੂ ਦੀ ਅਗਵਾਈ ’ਚ ਸਵੈ-ਪੜਚੋਲ ਮੀਟਿੰਗ ਦੌਰਾਨ ਵੱਡੀ ਗਿਣਤੀ ਅਕਾਲੀਆਂ ਵੱਲੋਂ ਸ਼ਮੂਲੀਅਤ



