June 20, 2026 4:21 am

ਰਿਲੀਜ਼ ਤੋਂ ਪਹਿਲਾਂ ‘ਧੂਮ-3’ ਨੇ ਮਚਾਈ ਧੂਮ

ਨਵੀਂ ਦਿੱਲੀ, 22 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਬਾਲੀਵੁੱਡ ਅਭਿਨੇਤਾ ਆਮਿਰ ਖਾਨ ਆਪਣੀ ਨਵੀਂ ਫਿਲਮ ‘ਧੂਮ-3’ ਨਾਲ ਫਿਰ ਤੋਂ ਧੂਮ ਮਚਾਉਣ ਲਈ ਤਿਆਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫਿਲਮ ਸੈਟੇਲਾਈਟ ਰਾਈਟਸ ਰਾਹੀਂ ਹੁਣ ਤੱਕ ਲਗਪਗ 75 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਸੈਟੇਲਾਈਟ ਰਾਈਟਸ 75 ਕਰੋੜ ਵਿਚ ਵਿਕਣ ਨਾਲ ਇਸ ਫਿਲਮ ਨੇ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ ਹੈ, ਕਿਉਂਕਿ ‘ਚੇਨੱਈ ਐਕਸਪ੍ਰੈਸ’ ਅਤੇ ‘ਦਬੰਗ’ ਫਿਲਮ ਦੇ ਰਾਈਟਸ 44 ਕਰੋੜ ਵਿਚ ਵਿਕੇ ਸਨ। ਜ਼ਿਕਰਯੋਗ ਹੈ ਕਿ ਇਸ ਫਿਲਮ ਆਮਿਰ ਖਾਨ ਵਿਲੇਨ ਦੀ ਭੂਮਿਕਾ ਨਿਭਾਉਣਗੇ, ਜਦੋਂ ਕਿ ਅਭਿਸ਼ੇਕ ਬੱਚਨ ਤੇ ਕੈਟਰੀਨਾ ਕੈਫ ਇਸ ਫਿਲਮ ਵਿਚ ਹੀਰੋ-ਹੀਰੋਇਨ ਦੀ ਭੂਮਿਕਾ ਵਿਚ ਨਜ਼ਰ ਆਉਣਗੇ।

Send this to a friend